ਬੈਂਗਲੁਰੂ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਬੈਂਗਲੁਰੂ ਦੇ ਚਿੰਨਾਸੁਆਮੀ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਸੀ। ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਸਟ੍ਰੇਲੀਆ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ।
ਇਸ ਤੋਂ ਬਾਅਦ ਆਸਟ੍ਰੇਲੀਆਂ ਨੇ ਸੱਤ ਵਿਕਟਾਂ ਨਾਲ ਮੈਚ ਜਿੱਤ ਕੇ 2-0 ਨਾਲ ਟੀ-20 ਸੀਰੀਜ਼ 'ਤੇ ਕਬਜ਼ਾ ਕਰ ਲਿਆ। ਦੱਸ ਦਈਏ, ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਭਾਰਤ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਸੀ। ਕੇਐੱਲ ਰਾਹੁਲ ਨੇ 26 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਧਵਨ ਨੇ 24 ਗੇਂਦਾ ਦਾ ਸਾਹਮਣਾ ਕਰਦਿਆਂ 14 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ ਛੇ ਗੇਂਦਾ ਵਿੱਚ ਇੱਕ ਦੌੜ ਬਣਾ ਕੇ ਆਊਟ ਹੋ ਗਏ।ਵਿਰਾਟ ਕੋਹਲੀ ਨੇ 28 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਦੋ ਚੌਕੇ ਤੇ ਛੇ ਛੱਕੇ ਲਗਾਏ। ਉੱਥੇ ਹੀ ਪਿਛਲੇ ਮੈਚ ਵਿੱਚ ਟਰੋਲ ਹੋਏ ਧੋਨੀ ਨੇ ਚੰਗੀ ਪਾਰੀ ਖੇਡਦਿਆਂ ਤਿੰਨ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਨੇ ਤਿੰਨ ਗੇਂਦਾ ਵਿੱਚ ਅੱਠ ਦੌੜਾਂ ਬਣਾਈਆਂ।ਆਸਟਰੇਲੀਆ ਵਲੋਂ ਜੇਸਨ ਬੇਹਰਨਡੋਰਫ, ਨਾਥਨ, ਪੈਟ ਕਮਿੰਸ ਅਤੇ ਡੀ ਆਰਕੀ ਸ਼ਾਰਟ ਨੇ ਇੱਕ-ਇੱਕ ਵਿਕਟ ਲਿਆ।