ਪੰਜਾਬ

punjab

ETV Bharat / bharat

ਭਰਾ ਔਰੰਗਜ਼ੇਬ ਦੀ ਮੌਤ ਦਾ ਬਦਲਾ ਲੈਣ ਲਈ ਦੋ ਨੌਜਵਾਨ ਫੌਜ 'ਚ ਹੋਏ ਭਰਤੀ

ਸ਼ਹੀਦ ਰਾਇਫ਼ਲਮੈਨ ਔਰੰਗਜ਼ੇਬ ਦੇ ਦੋ ਭਰਾਵਾਂ ਨੇ ਭਾਰਤੀ ਫੌਜ ਵਿੱਚ ਆਪਣੀ ਜਗ੍ਹਾ ਤਾਂ ਬਣਾ ਹੀ ਲਈ ਹੈ, ਇਸ ਦੇ ਨਾਲ ਹੀ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਵੀ ਗੱਲ ਕਹੀ ਹੈ। ਦੋਹਾਂ ਭਰਾਵਾਂ ਨੇ 11 ਹਜ਼ਾਰ ਲੋਕਾਂ ਚੋਂ ਚੁਣੇ ਗਏ 100 ਜਵਾਨਾਂ ਚ ਜਗ੍ਹਾਂ ਬਣਾਈ ਹੈ।

ਫ਼ੋਟੋ

By

Published : Jul 25, 2019, 10:34 AM IST

ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਮਾਰਚ ਦੇ ਮਹੀਨੇ ਵਿੱਚ ਚਲਾਏ ਗਏ ਭਰਤੀ ਅਭਿਆਨ ਵਿੱਚ 11,000 ਲੋਕਾਂ ਨੇ ਹਿੱਸਾ ਲਿਆ ਸੀ, ਇਹਨਾਂ ਵਿੱਚੋਂ 100 ਨੂੰ ਚੁਣਿਆ ਗਿਆ ਸੀ। ਇਸ ਭਰਤੀ ਅਭਿਆਨ ਵਿੱਚ ਸ਼ਹੀਦ ਔਰੰਗਜ਼ੇਬ ਦੇ ਦੋ ਭਰਾਵਾਂ ਨੂੰ ਵੀ ਚੁਣਿਆ ਗਿਆ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਰਾਇਫ਼ਲਮੈਨ ਔਰੰਗਜ਼ੇਬ ਦੀ ਅਗਵਾ ਕਰਕੇ ਹੱਤਿਆ ਕਰ ਦਿੱਤੀ ਸੀ, 13 ਮਹੀਨਿਆਂ ਬਾਅਦ ਉਨ੍ਹਾਂ ਦੇ ਦੋ ਭਰਾ ਦੇਸ਼ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਮੌਤ ਦਾ ਬਦਲਾ ਲੈਣ ਲਈ ਆਰਮੀ 'ਚ ਭਰਤੀ ਹੋਏ ਹਨ।
ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਮੁਹੰਮਦ ਤਾਰਿਕ ਅਤੇ ਮੁਹੰਮਦ ਸ਼ੱਬੀਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਅੱਤਵਾਦ ਦੇ ਵਿਰੁੱਧ ਕਾਰਵਾਈ ਕਰਨ ਵਾਲੇ ਪਾਸਿੰਗ ਆਊਟ ਪਰੇਡ 'ਚ ਸੂਬਾਈ ਸੈਨਾ ਦੀ 156ਵੀਂ ਬਟਾਲਿਅਨ 'ਚ ਭਰਤੀ ਹੋਏ।
ਹੁਣ ਉਨ੍ਹਾਂ ਦੇ ਦੋਵੇਂ ਭਰਾ ਕਸ਼ਮੀਰ ਚ ਅੱਤਵਾਦੀਆਂ ਦੇ ਵਿਰੁੱਧ ਆਪਰੇਸ਼ਨ ਆਲ ਆਊਟ 'ਚ ਸ਼ਾਮਿਲ ਹੋਣ ਅਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜਨ ਦੇ ਚਾਹਵਾਨ ਹਨ। ਉਨ੍ਹਾਂ ਦੇ ਪਿਤਾ ਹਨੀਫ਼ ਵੀ ਭਾਰਤੀ ਫੌਜ ਦਾ ਹਿੱਸਾ ਰਹਿ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਮੁੰਡਿਆਂ ਨੂੰ ਭਾਰਤੀ ਫੌਜ 'ਚ ਸੇਵਾ ਕਰਨ ਅਤੇ ਔਰੰਗਜ਼ੇਬ ਦੇ ਕਤਲ ਦਾ ਬਦਲਾ ਲੈਣ ਲਈ ਭੇਜਿਆ ਹੈ।
ਹਨੀਫ਼ ਕਹਿੰਦੇ ਹਨ ਕਿ ਅੱਤਵਾਦ ਦੇ ਵਿਰੁੱਧ ਉਨ੍ਹਾਂ ਦੀ ਲੜਾਈ ਉਨ੍ਹਾਂ ਦੇ ਸ਼ਹੀਦ ਮੁੰਡੇ ਨੂੰ ਸ਼ਰਧਾਂਜਲੀ ਹੋਵੇਗੀ।
ਦੱਸ ਦਈਏ ਕਿ ਔਰੰਗਜ਼ੇਬ ਨੂੰ ਪੁਲਵਾਮਾ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ 14 ਜੂਨ 2018 ਨੂੰ ਅੱਤਵਾਦੀਆਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਉਸ ਸਮੇਂ ਉਹ ਆਪਣੇ ਪਰਿਵਾਰ ਦੇ ਨਾਲ ਈਦ ਮਨਾਉਣ ਲਈ ਪੁੰਛ ਸਥਿਤ ਆਪਣੇ ਘਰ ਪਰਤ ਰਿਹੀ ਸੀ। ਉਹ ਭਾਰਤੀ ਫੌਜ ਦੀ 44ਵੀਂ ਰਾਸ਼ਟਰੀ ਰਾਇਫ਼ਲ ਵਿੱਚ ਨਿਯੁਕਤ ਸਨ। ਦੋਹਾਂ ਭਰਾਵਾਂ ਨੇ ਕਿਹਾ ਕਿ ਭਰਾ ਔਰੰਗਜ਼ੇਬ ਦੀ ਹੱਤਿਆ ਤੋਂ ਬਾਅਦ, ਅਸੀਂ ਭਾਰਤੀ ਫੌਜ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ।

ABOUT THE AUTHOR

...view details