ਪੰਜਾਬ

punjab

ETV Bharat / bharat

ਐਟਲਸ ਦੀ ਮਾਲਕਣ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਲਟਕੀ ਮਿਲੀ - ਐਟਲਸ ਦੀ ਮਾਲਕਣ ਨੇ ਖ਼ੁਦਕੁਸ਼ੀ ਕਰ ਲਈ

ਮਸ਼ਹੂਰ ਸਾਇਕਲ ਨਿਰਮਾਤਾ ਕੰਪਨੀ ਐਟਲਸ ਦੀ ਮਾਲਕਣ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਆਪਣੇ ਦਿੱਲੀ ਸਥਿਤ ਘਰ ਵਿਖੇ ਖ਼ੁਦਕੁਸ਼ੀ ਕੀਤੀ।

Atlas company owner gave her life, body found hanging
ਐਟਸਲ ਦੀ ਮਾਲਕਣ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਲਟਕੀ ਮਿਲੀ

By

Published : Jan 22, 2020, 3:34 PM IST

Updated : Jan 22, 2020, 4:13 PM IST

ਨਵੀਂ ਦਿੱਲੀ: ਤੁਗਲਕ ਰੋਡ ਥਾਣਾ ਖੇਤਰ ਵਿੱਚ ਰਹਿਣ ਵਾਲੀ ਮਸ਼ਹੂਰ ਸਾਇਕਲ ਕੰਪਨੀ ਐਟਲਸ ਦੀ ਮਾਲਕਣ ਨਤਾਸ਼ਾ ਕਪੂਰ (57) ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਲਾਸ਼ ਲਟਕੀ ਮਿਲੀ ਹੈ।

ਪੁਲਿਸ ਨੇ ਮੌਕੇ ਉੱਤੇ ਇੱਕ ਚਿੱਠੀ ਵੀ ਬਰਾਮਦ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਨਾਖ਼ੁਸ਼ ਸੀ। ਪੁਲਿਸ ਮੁਤਾਬਕ ਇਹ ਖ਼ੁਦਕੁਸ਼ੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਫ਼ਿਲਹਾਲ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਚੱਲੇਗਾ।

ਜਾਣਕਾਰੀ ਮੁਤਾਬਕ ਸਾਇਕਲ ਕੰਪਨੀ ਐਟਲਸ ਦੇ ਮਾਲਕ ਸੰਜੈ ਕਪੂਰ ਪਰਿਵਾਰ ਸਮੇਤ ਔਰੰਗਜ਼ੇਬ ਲੇਨ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਦੁਪਹਿਰ ਦੇ ਖਾਣੇ ਲਈ ਨਹੀਂ ਆਈ ਤਾਂ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਬੇਟੇ ਨੇ ਮੋਬਾਈਲ ਉੱਤੇ ਕਾਲ ਕੀਤੀ, ਪਰ ਕੋਈ ਜਵਾਬ ਨਹੀਂ ਆਇਆ।

ਪਰਿਵਾਰ ਦੇ ਮੈਂਬਰਾਂ ਨੇ ਜਦ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਫੰਦੇ ਨਾਲ ਲਟਕ ਰਹੀ ਸੀ, ਇਸ ਤੋਂ ਤੁਰੰਤ ਬਾਅਦ ਤੁਗਲਕ ਰੋਡ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਪਤਾ ਚੱਲਿਆ ਕਿ ਨਤਾਸ਼ਾ ਦਾ ਕਮਰਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ। ਪਰਿਵਾਰ ਦੇ ਮੈਂਬਰਾਂ ਨੇ ਫ਼ਾਂਸੀ ਦੇ ਫ਼ੰਦੇ ਨੂੰ ਕੱਟ ਕੇ ਲਾਸ਼ ਨੂੰ ਹੇਠਾਂ ਉਤਾਰਿਆ ਸੀ।

ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਮਰੇ ਦੀ ਜਾਂਚ ਵਿੱਚ ਪੁਲਿਸ ਨੂੰ ਇੱਕ ਚਿੱਠੀ ਵੀ ਮਿਲੀ ਜਿਸ ਵਿੱਚ ਲਿਖਿਆ ਸੀ ਉਹ ਆਪਣੀ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹੈ।

Last Updated : Jan 22, 2020, 4:13 PM IST

ABOUT THE AUTHOR

...view details