ਹੈਦਰਾਬਾਦ: ਆਲ ਇੰਡੀਆ ਮਜਲਿਸ-ਏ-ਇੱਤਹਾਦੂਲ ਮੁਸਿਲਮੀਨ (ਏਆਈਐਮਆਈਐਮ) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਾਨਪੁਰ ਐਨਕਾਉਂਟਰ ਦੇ ਲਈ ਯੋਗੀ ਦੀ ਨੀਤੀਆਂ 'ਤੇ ਹਮਲਾ ਬੋਲਿਆ ਹੈ।
ਕਾਨਪੁਰ ਮੁਠਭੇੜ ਲਈ ਯੋਗੀ ਸਰਕਾਰ ਦੀ 'ਠੋਕ ਦੇਵਾਂਗੇ' ਨੀਤੀ ਜ਼ਿੰਮੇਦਾਰ: ਓਵੈਸੀ - ਕਾਨਪੁਰ ਮੁਠਭੇੜ ਦੇ ਲਈ ਯੋਗ ਸਰਕਾਰ
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ AIMIM ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਰਾਜ ਜਾਂ ਦੇਸ਼ ਬੰਦੂਕ ਦੇ ਦਮ 'ਤੇ ਨਹੀਂ ਚਲਾਇਆ ਜਾ ਸਕਦਾ ਹੈ।
![ਕਾਨਪੁਰ ਮੁਠਭੇੜ ਲਈ ਯੋਗੀ ਸਰਕਾਰ ਦੀ 'ਠੋਕ ਦੇਵਾਂਗੇ' ਨੀਤੀ ਜ਼ਿੰਮੇਦਾਰ: ਓਵੈਸੀ assaduddin owaisi slams yogi government over kanpur encounter in up](https://etvbharatimages.akamaized.net/etvbharat/prod-images/768-512-7898198-thumbnail-3x2-ggg.jpg)
ਦੱਸ ਦਈਏ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਮੁਠਭੇੜ ਦੇ ਦੌਰਾਨ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਉਸ ਮਾਮਲੇ ਵਿੱਚ ਓਵੈਸੀ ਨੇ ਕਿਹਾ ਕਿ ਇਸ ਘਟਨਾ ਦਾ ਉਤਰ ਪ੍ਰਦੇਸ਼ ਸਰਕਾਰ ਦੀ 'ਠੋਕ ਦੇਵਾਂਗੇ' ਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਾਨਪੁਰ ਵਿੱਚ ਜੋਂ ਹੋਇਆ ਉਸ ਲਈ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਸਰਕਾਰ ਜ਼ਿੰਮੇਵਾਰ ਹੈ। ਯੋਗੀ ਸਰਕਾਰ ਨੇ 'ਠੋਕ ਦੇਵਾਂਗੇ' ਨੀਤੀਆਂ ਦੇ ਨਾਂਅ 'ਤੇ ਐਨਕਾਊਂਟਰ ਸ਼ੁਰੂ ਕਰ ਦਿੱਤੇ ਹਨ।
ਓਵੈਸੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ 'ਠੋਕ ਦੇਵਾਂਗੇ' ਨੀਤੀ ਬਦਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੰਦੂਕ ਦੇ ਦਮ 'ਤੇ ਰਾਜ ਜਾਂ ਦੇਸ਼ ਨਹੀਂ ਚਲਾਇਆ ਜਾ ਸਕਦਾ। ਰਾਜ ਅਤੇ ਦੇਸ਼ ਵਿਦੇਸ਼ ਦੇ ਸੰਵਿਧਾਨਦੇ ਨਿਯਮਾਂ ਅਤੇ ਕਾਨੂੰਨ ਦੇ ਅਧਾਰ 'ਤੇ ਚਲਾਇਆ ਜਾਣਾ ਚਾਹੀਦਾ ਹੈ।