ਅਸਾਮ: ਏਸ਼ੀਆ ਦਾ ਸਭ ਤੋਂ ਪੁਰਾਣਾ ਹਾਥੀ ਅਸਾਮ ਵਿੱਚ ਹੈ। 86 ਸਾਲਾ ਹਾਥੀ ਅਸਾਮ ਦੇ ਬਿਸ਼ਵਨਾਥ ਜ਼ਿਲ੍ਹੇ ਵਿੱਚ ਬੇਹਾਲੀ ਟੀ ਅਸਟੇਟ ਨੇੜੇ ਹੈ। ਲਗਭਗ 52 ਸਾਲ ਪਹਿਲਾਂ ਇਸ ਹਾਥੀ ਨੂੰ ਵਿਲੀਅਮਸਨ ਮੈਗੋਰ ਟੀ ਅਸਟੇਟ ਨੇ ਖਰੀਦਿਆ ਸੀ। ਉਸ ਵੇਲੇ ਦੇ ਬ੍ਰਿਟਿਸ਼ ਅਧਿਕਾਰੀ ਜਾਨ ਓਲੀਵਰ ਨੇ ਹਾਥੀ ਦਾ ਨਾਮ ਬਿਜੁਲੀ ਪ੍ਰਸਾਦ ਰੱਖਿਆ ਸੀ।
ਬੇਹਾਲੀ ਟੀ ਅਸਟੇਟ ਦਾ ਕਰਮਚਾਰੀ ਪ੍ਰੀਤਮ ਦਾਸ ਨੇ ਦੱਸਿਆ, "ਇਹ ਇੱਕ ਨਰ ਹਾਥੀ ਹੈ। ਇਹ ਪਹਿਲਾਂ ਬੋਰਗੰਗ ਟੀ ਅਸਟੇਟ ਵਿੱਚ ਸੀ। ਸਾਲ 2018 ਵਿੱਚ ਇਸ ਹਾਥੀ ਨੂੰ ਬੇਹਾਲੀ ਟੀ ਅਸਟੇਟ 'ਚ ਲਿਆਂਦਾ ਗਿਆ ਸੀ। ਇਹ ਇੱਕ ਬਹੁਤ ਚੰਗਾ ਜਾਨਵਰ ਹੈ। ਅਸੀਂ ਇਸ ਦੇ ਵਿਵਹਾਰ 'ਚ ਕਦੇ ਤੇਜ਼ੀ ਨਹੀਂ ਵੇਖੀ। ਅਸੀਂ ਬਿਜੁਲੀ ਪ੍ਰਸਾਦ ਨੂੰ ਕਦੇ ਵੀ ਹਮਲਾ ਕਰਨ ਵਾਲੇ ਮੂਡ ਵਿੱਚ ਨਹੀਂ ਵੇਖਿਆ।"
ਏਸ਼ੀਆ ਦਾ ਸਭ ਤੋਂ ਪੁਰਾਣਾ ਤੇ ਉਮਰਦਰਾਜ਼ ਹਾਥੀ ਬਿਜੁਲੀ ਪ੍ਰਸਾਦ ਜਲਦੀ ਹੀ ਵਿਲੀਅਮਸਨ ਮੈਗੋਰ ਕੰਪਨੀ ਦਾ ਮੈਂਬਰ ਬਣ ਗਿਆ ਅਤੇ ਵਿਲੀਅਮਸਨ ਮੈਗੋਰ ਦੇ ਅਭਿਜਾਤ ਵਰਗ ਦਾ ਪ੍ਰਤੀਕ ਵੀ ਬਣ ਗਿਆ ਹੈ। ਹੁਣ ਬਿਜੁਲੀ ਪ੍ਰਸਾਦ ਦੀ ਦੇਖਭਾਲ ਬਗੀਚੇ ਦੇ ਪ੍ਰਬੰਧਕ ਕੁਲਜੀਤ ਬੋਰ ਕਰਦੇ ਹਨ ਤੇ ਕੰਪਨੀ ਉਸ 'ਤੇ 40-45 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰਦੀ ਹੈ।
ਬਿਜੁਲੀ ਪ੍ਰਸਾਦ ਦੀ ਇੱਰ ਨਿਰਧਾਰਤ ਭੋਜਨ ਸਾਰਣੀ ਹੈ ਜਿਸ ਦੇ ਅਨੁਸਾਰ ਉਸ ਨੂੰ ਭੋਜਨ ਪਰੋਸਿਆ ਜਾਂਦਾ ਹੈ, ਜਿਸ ਵਿੱਚ 25 ਕਿਲੋ ਚਾਵਲ, 25 ਕਿਲੋ ਮੱਕੀ, 25 ਕਿਲੋ ਗ੍ਰਾਮ ਚਨਾ ਆਦਿ ਸ਼ਾਮਲ ਹਨ। ਬਿਜੁਲੀ ਪ੍ਰਸਾਦ ਦੀ ਮੈਡੀਕਲ ਜਾਂਚ ਵੀ ਹਰ ਹਫ਼ਤੇ ਕੀਤੀ ਜਾਂਦੀ ਹੈ ਅਤੇ ਇਸ ਦਾ ਭਾਰ ਵੀ ਹਰ ਹਫ਼ਤੇ ਲਿਆ ਜਾਂਦਾ ਹੈ। ਬਿਜੁਲੀ ਪ੍ਰਸਾਦ ਦਾ ਭਾਰ ਫਿਲਹਾਲ 4 ਹਜ਼ਾਰ ਕਿਲੋਗ੍ਰਾਮ ਹੈ।
ਬੇਹਾਲੀ ਟੀ ਅਸਟੇਟ ਦਾ ਕਰਮਚਾਰੀ ਪ੍ਰੀਤਮ ਦਾਸ ਨੇ ਦੱਸਿਆ, "ਹਾਥੀਆਂ ਲਈ ਇੱਕ ਡਾਈਟ ਟੇਬਲ ਹੈ। ਇਸ ਨੂੰ ਹਰ ਸਵੇਰੇ ਨਾਸ਼ਤਾ ਦਿੱਤਾ ਜਾਂਦਾ ਹੈ। ਅਸੀਂ ਉਸ ਨੂੰ ਫਲ ਵੀ ਦਿੰਦੇ ਹਾਂ। ਇਸ ਦੀ ਹਰ ਹਫ਼ਤੇ ਡਾਕਟਰੀ ਜਾਂਚ ਵੀ ਕੀਤੀ ਜਾਂਦੀ ਹੈ। ਅਸੀਂ ਉਸ ਨੂੰ ਖਾਣੇ 'ਚ ਚਾਵਲ, ਮੱਕੀ, ਗੁੜ, ਕੇਲਾ ਆਦਿ ਦਿੰਦੇ ਹਾਂ।"
ਚਾਹ ਬਾਗਾਨ ਦੇ ਅਧਿਕਾਰੀਆਂ ਨੇ ਕੋਲਕਾਤਾ 'ਚ ਵਿਲੀਅਮਸਨ ਮੈਗੋਰ ਦੇ ਮੁੱਖ ਦਫ਼ਤਰ 'ਚ ਬਿਜੁਲੀ ਪ੍ਰਸਾਦ ਦੀ ਡਾਕਟਰੀ ਰਿਪੋਰਟ ਭੇਜੀ। ਬਿਜੁਲੀ ਪ੍ਰਸਾਦ ਨੇ ਬਾਗਾਨ ਦੇ ਕਿਸੇ ਵੀ ਕਰਮਚਾਰੀ ਨੂੰ ਕਦੇ ਵੀ ਹਮਲਾਵਰ ਵਿਵਹਾਰ ਨਹੀਂ ਦਿਖਾਇਆ। ਮਹਾਵਤ ਨਾਲ ਉਸ ਦਾ ਸਬੰਧ ਵੀ ਬਹੁਤ ਚੰਗਾ ਹੈ।
ਏਸ਼ੀਆ ਦੇ ਸਭ ਤੋਂ ਵੱਧ ਉਮਰ ਦੇ ਹਾਥੀ ਵਜੋਂ ਜਾਣੇ ਜਾਂਦੇ ਬਿਜੁਲੀ ਪ੍ਰਸਾਦ ਨਾ ਸਿਰਫ ਵਿਲੀਅਮਸਨ ਮੈਗੋਰ ਲਈ, ਬਲਕਿ ਸਾਰੇ ਅਸਾਮ ਲਈ ਮਾਣ ਵਾਲੀ ਗੱਲ ਹੈ। ਲੰਮੇ ਸਮੇਂ ਲਈ ਇੰਝ ਹੀ ਮਾਣ ਵਧਾਉਂਦਾ ਰਹੇ ਬਿਜੁਲੀ ਪ੍ਰਸਾਦ।