ਚੰਡੀਗੜ੍ਹ: ਹਰਿਆਣਾ ਕਾਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਦੀ 53ਵੀਂ ਵਾਰ ਬਦਲੀ ਕਰ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ 1991 ਬੈਚ ਦੇ ਨੌਕਰਸ਼ਾਹ ਅਸ਼ੋਕ ਖੇਮਕਾ ਨੂੰ ਇਸ ਵਾਰ ਅਭਿਲੇਖ, ਪੁਰਾਤਨ ਅਤੇ ਅਜਾਇਬਘਰ ਵਿਭਾਗਾ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿੱਚ ਖੇਮਕਾ ਦਾ ਟ੍ਰਾਂਸਫਰ ਕਰਦੇ ਹੋਏ ਉਨ੍ਹਾਂ ਵਿਗਿਆਨ ਅਤੇ ਪ੍ਰਯੋਗਿਕ ਵਿਭਾਗ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਸੀ।
ਕਰੀਬ 27 ਸਾਲ ਪਹਿਲਾਂ ਦੇ ਕਰੀਅਰ ਵਿੱਚ 53ਵੀਂ ਵਾਰ ਤਬਾਦਲੇ ਤੇ ਅਸ਼ੋਕ ਖੇਮਕਾ ਦਾ ਦਰਦ ਸਾਹਮਣੇ ਆ ਗਿਆ। ਉਨ੍ਹਾਂ ਟਵੀਟ ਕਰਕੇ ਕਿਹਾ, ਫਿਰ ਬਦਲੀ,ਮੁੜ ਕੇ ਫਿਰ ਉੱਥੇ ਹੀ,ਕੱਲ੍ਹ ਸੰਵਿਧਾਨ ਦਿਵਸ ਮਨਾਇਆ ਗਿਆ, ਅੱਜ ਸੁਪਰੀਮ ਕੋਰਟ ਦੇ ਆਦੇਸ਼ ਅਤੇ ਨਿਯਮਾਂ ਨੂੰ ਇੱਕ ਵਾਰ ਫਿਰ ਤੋੜਿਆ ਗਿਆ, ਕੁਝ ਖ਼ੁਸ਼ ਹੋਣਗੇ, ਆਖ਼ਰ ਟਿਕਾਣੇ ਜੋ ਲੱਗਿਆ, ਇਮਾਨਦਾਰੀ ਦਾ ਇਨਾਮ ਜ਼ਲਾਲਤ