ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਖੀ ਅਤੇ ਸੰਸਦ ਮੈਂਬਰ ਅਸਾਦੁਦੀਨ ਓਵੈਸੀ ਦਾ ਬਿਆਨ ਆਇਆ ਹੈ।
ਮੈਂ ਵਤਨ ਵਿੱਚ ਰਹਾਂਗਾ, ਕਾਗਜ਼ ਨਹੀਂ ਵਿਖਾਵਾਂਗਾ: ਓਵੈਸੀ - owaisi says we will not showing documents
ਹੈਦਰਾਬਾਦ ਤੋਂ ਸੰਸਦ ਮੈਂਬਰ ਅਸਾਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਮੈਂ ਵਤਨ ਵਿੱਚ ਰਹਾਂਗਾ, ਕਾਗਜ਼ ਨਹੀਂ ਦਿਖਾਵਾਂਗਾ।
ਅਸਾਦੁਦੀਨ ਓਵੈਸੀ ਨੇ ਕਿਹਾ, "ਜੋ ਮੋਦੀ-ਸ਼ਾਹ ਵਿਰੁੱਧ ਆਵਾਜ਼ ਚੁੱਕੇਗਾ ਸਹੀ ਮਾਇਨੇ ਵਿੱਚ ਮਰਦ-ਏ-ਮੁਜਾਹਿਦ ਕਹਾਵੇਗਾ। ਮੈਂ ਵਤਨ ਵਿੱਚ ਰਹਾਂਗਾ, ਕਾਗਜ਼ ਨਹੀਂ ਦਿਖਾਵਾਂਗਾ। ਕਾਗਜ਼ ਜੇ ਦੇਖਣ ਦੀ ਗੱਲ ਹੋਵੇਗੀ ਤਾਂ ਸੀਨਾ ਦਿਖਾਵਾਂਗੇ ਕਿ ਮਾਰ ਗੋਲੀ, ਮਾਰ ਦਿਲ ਉੱਤੇ ਗੋਲੀ ਕਿਉਂਕਿ ਦਿਲ ਵਿੱਚ ਭਾਰਤ ਦੀ ਮੁਹੱਬਤ ਹੈ।"
ਓਵੈਸੀ ਇਸ ਤੋਂ ਪਹਿਲਾਂ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਤੇ ਹਮਲਾ ਕਰਦੇ ਰਹੇ ਹਨ। ਹਾਲ ਹੀ ਵਿਚ ਓਵੈਸੀ ਨੇ ਨਾਗਰਿਕਤਾ ਕਾਨੂੰਨ ਨੂੰ ਪੱਖਪਾਤੀ ਦੱਸਿਆ ਸੀ, ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਇਸ ਕਾਨੂੰਨ ਨਾਲ ਮੁਸਲਮਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ।