ਪੰਜਾਬ

punjab

ETV Bharat / bharat

ਹਿਜ਼ਬੁਲ ਦੇ ਨਵੇਂ ਮੁਖੀ ਦੀ ਨਿਯੁਕਤੀ ਮਗਰੋਂ ਫੌਜ ਜਨਰਲ ਨੇ ਲਿਖਿਆ,"ਕਿਤਨੇ ਗਾਜ਼ੀ ਆਏ, ਕਿਤਨੇ ਗਾਜ਼ੀ ਗਏ" - ਗਾਜ਼ੀ ਹੈਦਰ

ਅੱਤਵਾਦੀ ਸਮੂਹ ਹਿਜ਼ਬੁਲ ਮੁਜਾਹਿਦੀਨ ਨੇ ਕਸ਼ਮੀਰ ਵਿੱਚ ਗਾਜ਼ੀ ਹੈਦਰ ਨੂੰ ਆਪਣਾ ਨਵਾਂ ਕਮਾਂਡਰ ਨਿਯੁਕਤ ਕਰਨ ਦੀਆਂ ਖ਼ਬਰਾਂ ਵਿਚਕਾਰ 15 ਫੌਜ ਟੁਕੜੀਆਂ ਦੇ ਸਾਬਕਾ ਕਮਾਂਡਰ ਅਤੇ ਰੱਖਿਆ ਖੁਫੀਆਂ ਏਜੰਸੀ ਦੇ ਮੁਖੀ ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋਂ ਨੇ ਟਵੀਟ ਕਰਦਿਆਂ ਕਿਹਾ,'ਕਿਤਨੇ ਗਾਜ਼ੀ ਆਏ, ਕਿਤਨੇ ਗਾਜ਼ੀ ਗਏ।'

Defence Intelligence Agency head Lt Gen KJS Dhillon
Defence Intelligence Agency head Lt Gen KJS Dhillon

By

Published : May 11, 2020, 12:26 PM IST

ਨਵੀਂ ਦਿੱਲੀ: ਅੱਤਵਾਦੀ ਸਮੂਹ ਹਿਜ਼ਬੁਲ ਮੁਜਾਹਿਦੀਨ ਨੇ ਕਸ਼ਮੀਰ ਵਿੱਚ ਗਾਜ਼ੀ ਹੈਦਰ ਨੂੰ ਆਪਣਾ ਨਵਾਂ ਕਮਾਂਡਰ ਨਿਯੁਕਤ ਕਰਨ ਦੀਆਂ ਖ਼ਬਰਾਂ ਵਿਚਕਾਰ 15 ਫੌਜ ਟੁਕੜੀਆਂ ਦੇ ਸਾਬਕਾ ਕਮਾਂਡਰ ਅਤੇ ਰੱਖਿਆ ਖੁਫੀਆ ਏਜੰਸੀ ਦੇ ਮੁਖੀ ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋਂ ਨੇ ਟਵੀਟ ਕਰਦਿਆਂ ਕਿਹਾ,'ਕਿਤਨੇ ਗਾਜ਼ੀ ਆਏ, ਕਿਤਨੇ ਗਾਜ਼ੀ ਗਏ।'

ਢਿੱਲੋਂ 2 ਮਹੀਨੇ ਪਹਿਲਾਂ ਤੱਕ ਸ੍ਰੀਨਗਰ ਸਥਿਤ 15 ਫੌਜ ਟੁਕੜੀਆਂ ਦਾ ਕਮਾਂਡਰ ਸੀ ਜਿਸ 'ਤੇ ਸਾਰੀ ਕਸ਼ਮੀਰ ਘਾਟੀ ਵਿੱਚ ਅੱਤਵਾਦ ਵਿਰੋਧੀ ਅਤੇ ਘੁਸਪੈਠ ਵਿਰੋਧੀ ਕਾਰਵਾਈਆਂ ਦੀ ਜ਼ਿੰਮੇਵਾਰੀ ਹੋਇਆ ਕਰਦੀ ਸੀ। ਘਾਟੀ ਵਿੱਚ ਹਿਜ਼ਬੁਲ ਮੁਖੀ ਵਜੋਂ ਨਿਯੁਕਤ ਹੋਣ ਦੀਆਂ ਖਬਰਾਂ ਆਉਣ ਤੋਂ ਤੁਰੰਤ ਬਾਅਦ ਢਿੱਲੋਂ ਨੇ ਟਵੀਟ ਕੀਤਾ, “ਕਿਤਨੇ ਗਾਜ਼ੀ ਆਏ, ਕਿਤਨੇ ਗਾਜ਼ੀ ਗਏ।”

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਅੱਜ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ, ਲੌਕਡਾਊਨ ਸਬੰਧੀ ਹੋ ਸਕਦੀ ਹੈ ਵਿਚਾਰ ਚਰਚਾ

ਹਾਲ ਹੀ ਵਿੱਚ ਜਦੋਂ ਹਿਜ਼ਬੁਲ ਦੇ ਅੱਤਵਾਦੀ ਰਿਆਜ਼ ਨਾਇਕੂ ਦੀ ਮੌਤ ਹੋ ਗਈ ਸੀ ਤਾਂ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅੱਤਵਾਦੀ ਆਗੂ ਦੇ ਮਾਰੇ ਜਾਣ ਨਾਲ ਘਾਟੀ ਵਿੱਚ ਉਨ੍ਹਾਂ ਦੀ ਭਰਤੀ 'ਤੇ ਅਸਰ ਪੈਂਦਾ ਹੈ। ਹੈਦਰ ਦੀ ਨਿਯੁਕਤੀ ਨਾਈਕੂ ਦੀ ਥਾਂ ਪਾਕਿਸਤਾਨ ਵੱਲੋਂ ਪੂਰੀ ਤਰ੍ਹਾਂ ਨਾਲ ਸਹਾਇਤਾ ਅਤੇ ਫੰਡ ਕੀਤੇ ਜਾਣ ਵਾਲੇ ਅੱਤਵਾਦੀ ਸਮੂਹ ਦੇ ਮੁਖੀ ਵਜੋਂ ਕੀਤੀ ਗਈ ਹੈ।

ABOUT THE AUTHOR

...view details