ਪੰਜਾਬ

punjab

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕੇਜਰੀਵਾਲ ਕਰ ਰਹੇ ਨੇ ਇੰਤਜ਼ਾਰ, ਕਿਹਾ- ਮੇਰਾ ਟੋਕਨ ਨੰਬਰ 45ਵਾਂ

By

Published : Jan 21, 2020, 3:23 PM IST

Updated : Jan 21, 2020, 4:14 PM IST

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਪਹੁੰਚ ਗਏ ਹਨ। ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ।

ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਪਹੁੰਚ ਗਏ ਹਨ। ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ।

ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਨਾਮਜ਼ਦਗੀ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦਾ 45 ਵਾਂ ਟੋਕਨ ਨੰਬਰ ਹੈ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬਹੁਤ ਸਾਰੇ ਲੋਕ ਪਹੁੰਚੇ ਹਨ। ਮੈਨੂੰ ਖੁਸ਼ੀ ਹੈ ਕਿ ਇਨ੍ਹੇ ਸਾਰੇ ਲੋਕ ਲੋਕਤੰਤਰ ਵਿੱਚ ਹਿੱਸਾ ਲੈ ਰਹੇ ਹਨ।

ਦੱਸ ਦਈਏ ਕਿ ਬੀਤੇ ਦਿਨ ਕੇਜਰੀਵਾਲ ਰੋਡ ਸ਼ੌਅ ਕਾਰਨ ਉਹ ਤੈਅ ਸਮੇਂ ਤੱਕ ਦਫ਼ਤਰ ਨਹੀ ਪੁੱਜ ਸਕੇ। ਕੇਜਰੀਵਾਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਸੋਮਵਾਰ ਨੂੰ ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਸੀ ਪਰ ਤਿੰਨ ਵਜੇ ਦਫ਼ਤਰ ਬੰਦ ਹੋ ਗਿਆ। ਉਸਨੂੰ ਵਿਚੋਂ ਜਾ ਕੇ ਪਰਚਾ ਦਾਖ਼ਲ ਕਰਨ ਲਈ ਕਿਹਾ ਗਿਆ ਪਰ ਉਹ ਰੋਡ ਸ਼ੋਅ ਵਿੱਚ ਲੋਕਾ ਨੂੰ ਛੱਡ ਕੇ ਕਿਵੇ ਦਾ ਸਕਦਾ ਹੈ।

ਇਹ ਵੀ ਪੜੋ: ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੀ ਐਡਵਾਈਜ਼ਰੀ

ਉਨ੍ਹਾਂ ਨੇ ਲਿਖਿਆ ਸੀ ਕਿ ਉਹ ਭਲਕੇ ਨਾਮਜ਼ਦਗੀ ਪੱਤਰ ਭਰਨ ਲਈ ਪਰਿਵਾਰ ਨਾਲ ਜਾਵੇਗਾ। ਉਨ੍ਹਾਂ ਕਿਹਾ ਕਿ ਕਾਰਕੁਨਾਂ ਦੇ ਪਿਆਰ ਨੂੰ ਦੇਖ ਕੇ ਦਿਨ ਰਾਤ ਕੰਮ ਕਰਦੇ ਰਹਿਣ ਦਾ ਤਾਕਤ ਮਿਲਦੀ ਹੈ ਤੇ ਆਪਣੇ ਦੋ ਕਰੋੜ ਦਿੱਲੀ ਵਾਸੀਆਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਅਗਲੇ ਪੰਜ ਸਾਲਾਂ ਵਿੱਚ ਦਿੱਲੀ ਨੂੰ ਦੁਨੀਆਂ ਦਾ ਨੰਬਰ ਇੱਕ ਸ਼ਹਿਰ ਬਣਾਵਾਂਗੇ।

Last Updated : Jan 21, 2020, 4:14 PM IST

ABOUT THE AUTHOR

...view details