ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਵਿੱਚ ਅੱਜ ODD-EVEN ਯੋਜਨਾ ਦਾ ਆਖਰੀ ਦਿਨ ਹੈ। ਦਿੱਲੀ ਸਰਕਾਰ ਨੇ 4 ਨਵੰਬਰ ਤੋਂ 15 ਨਵੰਬਰ ਤੱਕ ODD-EVEN ਲਾਗੂ ਕੀਤਾ ਸੀ। ਸੀਐੱਮ ਕੇਜਰੀਵਾਲ ਨੇ ਕੱਲ੍ਹ ਸੰਕੇਤ ਦਿੱਤੇ ਸੀ ਕਿ ਯੋਜਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ODD-EVEN ਦਾ ਅੱਜ ਆਖਰੀ ਦਿਨ, ਕੇਜਰੀਵਾਲ ਵੱਲੋਂ ਸਕੀਮ ਨੂੰ ਜਾਰੀ ਰੱਖਣ ਦੇ ਸੰਕੇਤ ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਬਾਰੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਸੀ ਕਿ ਉਹ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਇਸ ਦੇ ਨਾਲ ਦੇਸ਼ ਦੀ ਰਾਜਧਾਨੀ ਦੀ ਵੀ ਬੂਰੀ ਛਵੀ ਬਣ ਰਹੀ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਸੀ, "ਮੈਂ ਵਿਰੋਧੀ ਧਿਰ ਨੂੰ ਅਪੀਲ ਕਰਦਾ ਹਾਂ ਕਿ ਉਹ ODD-EVEN ਦਾ ਵਿਰੋਧ ਨਾ ਕਰੇ। ਪ੍ਰਦੂਸ਼ਣ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪੂਰੀ ਦਿੱਲੀ ODD-EVEN ਦੀ ਮੰਗ ਕਰ ਰਹੀ ਹੈ। ਵਿਰੋਧੀ ਧਿਰ ਨੂੰ ਜਨਤਾ ਦਾ ਸਮਰਥਨ ਕਰਨਾ ਚਾਹੀਦਾ ਹੈ।"
ਕੇਜਰੀਵਾਲ ਨੇ ਦੂਜੇ ਟਵੀਟ ਵਿੱਚ ਕਿਹਾ, "ਮੈਨੂੰ ਬਹੁਤ ਸਾਰੇ ਮਾਹਰਾਂ ਤੇ ਉੱਦਮੀਆਂ ਤੋਂ ਪਤਾ ਲੱਗਿਆ ਹੈ ਕਿ ਪਰਾਲੀ ਤੋਂ ਸੀਐਨਜੀ ਤੇ ਕੋਲਾ ਤੇ ਇਨ੍ਹਾਂ ਦੇ ਸਮਾਨ ਨੂੰ ਖਰੀਦਣ ਵਾਲੇ ਪਹਿਲਾਂ ਤੋਂ ਮੌਜੂਦ ਹਨ। ਉਨ੍ਹਾਂ ਨੂੰ ਆਪਣੀਆਂ ਸਰਕਾਰਾਂ ਤੋਂ ਮਦਦ ਦੀ ਲੋੜ ਹੈ। ਮੈਂ ਸਾਰੀਆਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਉਦਯੋਗ ਨੂੰ ਉਤਸ਼ਾਹਤ ਕਰਨ ਤੇ ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਜਾਤ ਪਾਉਣ।"