ਨਵੀਂ ਦਿੱਲੀ: ਵੋਟਾਂ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਵਿੱਚ ਪ੍ਰਸਿੱਧ ਹਨੁਮਾਨ ਮੰਦਰ ਵਿੱਚ ਪੂਜਾ ਕੀਤੀ। ਇਸ ਦੌਰਾਨ ਕੇਜਰੀਵਾਲ ਦੇ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਵੀ ਸ਼ਾਮਲ ਸੀ।
ਕੇਜਰੀਵਾਲ ਨੇ ਹਨੁਮਾਨ ਮੰਦਰ ਵਿੱਚ ਕੀਤੀ ਪੂਜਾ, ਕਿਹਾ ਭਗਵਾਨ ਜੀ ਨੇ ਕਿਹਾ, 'ਸਭ ਚੰਗਾ ਹੋਵੇਗਾ' - arvind kejriwal goes to hanuman temple in CP
ਦਿੱਲੀ ਵਿੱਚ ਹੋਣ ਜਾ ਰਹੀਆਂ ਵੋਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਦੇ ਪ੍ਰਾਚੀਨ ਮੰਦਰ ਵਿੱਚ ਪੂਜਾ ਕੀਤੀ।
ਕੇਜਰੀਵਾਲ
ਕੇਜਰੀਵਾਲ ਨੇ ਟਵੀਟ ਕਰ ਕਿਹਾ, "CP ਦੇ ਪ੍ਰਾਚੀਨ ਹਨੁਮਾਨ ਮੰਦਰ ਜਾ ਕੇ ਹਨੁਮਾਨ ਜੀ ਦਾ ਆਸ਼ਿਰਵਾਦ ਲਿਆ। ਦੇਸ਼ ਅਤੇ ਦਿੱਲੀ ਦੀ ਤਰੱਕੀ ਲਈ ਪ੍ਰਾਥਨਾ ਕੀਤੀ। ਭਗਵਾਨ ਜੀ ਨੇ ਕਿਹਾ, "ਵਧੀਆ ਕੰਮ ਕਰ ਰਹੇ ਹੋ, ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ, ਫਲ ਮੇਰੇ ਤੇ ਛੱਡ ਦਿਓ, ਸਭ ਚੰਗਾ ਹੋਵੇਗਾ।"
ਜ਼ਿਕਰ ਕਰ ਦਈਏ ਕਿ ਦਿੱਲੀ ਵਿੱਚ ਅੱਜ (8 ਫ਼ਰਵਰੀ) ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਨਤੀਜਿਆਂ ਦਾ ਐਲਾਨ 11 ਫ਼ਰਵਰੀ ਨੂੰ ਕੀਤਾ ਜਾਵੇਗਾ।