ਪੰਜਾਬ

punjab

ETV Bharat / bharat

ਪੰਜਾਬ ਸਮੇਤ 6 ਸੂਬਿਆਂ 'ਚ ਚੋਣਾਂ ਲੜੇਗੀ ਆਮ ਆਦਮੀ ਪਾਰਟੀ - ਦੇਸ਼ ਦੇ ਛੇ ਰਾਜਾਂ ’ਚ

ਕੋਮੀ ਪੱਧਰ ਦੀ ਬੈਠਕ ਦੌਰਾਨ ਆਪ ਪਾਰਟੀ ਦੇ ਕੌਮੀ ਪ੍ਰਧਾਨ ਕੇਜਰੀਵਾਲ ਨੇ ਦੇਸ਼ ਦੇ ਛੇ ਰਾਜਾਂ ’ਚ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇਸ਼ ਨੂੰ ਬਦਲਣ ਦਾ ਇਕ ਮਾਤਰ ਰਾਹ ਹੈ ਅਤੇ ਆਉਣ ਵਾਲੇ ਦੋ ਸਾਲਾਂ ’ਚ ਛੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਆਪ ਪਾਰਟੀ ਲੜੇਗੀ। ਇਹ ਰਾਜ ਹਨ ਉੱਤਰਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ

ਤਸਵੀਰ
ਤਸਵੀਰ

By

Published : Jan 28, 2021, 1:47 PM IST

Updated : Jan 28, 2021, 2:31 PM IST

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪਾਰਟੀ ਦੀ ਕੌਮੀ ਪੱਧਰ ਦੇ ਬੈਠਕ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦੋ ਸਾਲਾਂ ’ਚ ਆਮ ਆਦਮੀ ਪਾਰਟੀ 6 ਰਾਜਾਂ ’ਚ ਚੋਣਾਂ ਲੜੇਗੀ।

ਇਨ੍ਹਾਂ 6 ਰਾਜਾਂ ’ਚ ਚੋਣ ਲੜੇਗੀ ਆਮ ਆਦਮੀ ਪਾਰਟੀ

ਉਨ੍ਹਾਂ ਐਲਾਨ ਕੀਤਾ ਕਿ ਅਸੀਂ 6 ਰਾਜਾਂ ਉੱਤਰਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ। ਸਾਡੇ ਚੋਣ ਲੜਨ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਦਿੱਲੀ ’ਚ ਲੋਕਾਂ ਨਾਲ ਜੋ ਵਾਅਦੇ ਕੀਤੇ, ਉਹ ਪੂਰੇ ਕਰ ਕੇ ਵਿਖਾਏ। ਜੇਕਰ ਅਸੀਂ 5 ਸਾਲਾਂ ’ਚ ਇਹ ਸਭ ਕਰ ਸਕਦੇ ਹਾਂ , ਤਾਂ ਹੋਰ ਰਾਜਨੀਤਿਕ ਪਾਰਟੀਆਂ ਵੀ ਕਰ ਸਕਦੀਆਂ ਹਨ ਪਰ ਉਨ੍ਹਾਂ ਨੇ ਜਾਣਬੁੱਝ ਕੇ ਨਹੀਂ ਕੀਤਾ। ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ਕਿ ਉਹ ਇਹ ਨਹੀਂ ਦੱਸਦੇ ਕਿ 21ਵੀਂ ਸਦੀ ਅਤੇ 22ਵੀਂ ਸਦੀ ’ਚ ਭਾਰਤ ਦੀ ਸਥਿਤੀ ਕੀ ਹੋਵਗੀ?

ਬੈਠਕ ਦੌਰਾਨ ਪਾਰਟੀ ਦੇ ਲੀਡਰਾਂ ਨੂੰ ਦਿੱਤੀ ਵਧਾਈ

ਅਰਵਿੰਦ ਕੇਜਰੀਵਾਲ ਨੇ ਇਸ ਰਾਸ਼ਟਰੀ ਪੱਧਰ ਦੇ ਬੈਠਕ ਦੌਰਾਨ ਦੇਸ਼ ਭਰ ਤੋਂ ਆਏ ਲੀਡਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਅਸੀਂ ਮਿਲ ਰਹੇ ਹਾਂ.

ਇਸ ਲਈ ਆਪ ਪਾਰਟੀ ਦੀ ਦਿੱਲੀ ’ਚ ਹੋਈ ਜਿੱਤ ਮੌਕੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਦਿੱਲੀ ’ਚ ਆਮ ਆਦਮੀ ਪਾਰਟੀ ਦੁਆਰਾ ਜਿੱਤੀਆਂ ਤਿੰਨੇ ਚੋਣਾਂ ਨੂੰ ਇਤਿਹਾਸਕ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਬਣਾਉਣ ਦੇ ਇੱਕ ਸਾਲ ਅੰਦਰ ਹੀ ਅਸੀਂ ਪਹਿਲੀ ਚੋਣ ਲੜੀ।

ਇਤਿਹਾਸਕ ਰਹੀਆਂ ਤਿੰਨੋਂ ਚੋਣਾਂ

ਇਹ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਕਿਸੇ ਪਾਰਟੀ ਨੇ ਸੱਤਾ ਹਾਸਲ ਕੀਤੀ ਹੋਵੇ। ਅਸੀਂ ਅਜਿਹਾ ਕੰਮ ਕੀਤਾ ਕਿ ਦੂਸਰੀਆਂ ਚੋਣਾਂ ’ਚ ਸਾਨੂੰ 70 ਵਿਚੋਂ 67 ਸੀਟਾਂ ਆਈਆਂ, ਜੋ ਕਿ ਇਤਿਹਾਸਕ ਸੀ। ਕੇਜਰੀਵਾਲ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ 5 ਸਾਲਾਂ ’ਚ ਐਂਟੀ-ਕੰਮਬੈਸੀ ਆ ਜਾਂਦੀ ਹੈ। ਲੋਕ ਨਾਰਾਜ਼ ਹੋ ਜਾਂਦੇ ਹਨ, ਪਰ ਅਸੀਂ ਤੀਜੀ ਚੋਣ ਵੀ ਕੰਮ ਦੇ ਆਧਾਰ ’ਚ ਲੜੀ ਅਤੇ ਉਸ ’ਚ ਵੀ ਲਗਾਤਾਰ ਜਿੱਤ ਹਾਸਲ ਕਰਨਾ ਵੀ ਇਤਿਹਾਸਕ ਸੀ।

ਸਥਾਪਿਤ ਕੀਤੀ ਕੰਮ ਦੀ ਰਾਜਨੀਤੀ

ਕੰਮ ਅਤੇ ਵਿਕਾਸ ਦੀ ਰਾਜਨੀਤੀ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਹਿਲੀ ਵਾਰ ਅਸੀਂ ਦਾਅਵਾ ਕੀਤਾ ਕਿ ਜੇਕਰ ਸਕੂਲ ਬਣਾਏ ਹਨ, ਬਿਜਲੀ-ਪਾਣੀ ਦਿੱਤਾ ਹੋਵੇ ਤਾਂ ਹੀ ਵੋਟ ਦਿਓ। ਹੁਣ ਤੱਕ ਪਾਰਟੀਆਂ ਜਾਤ-ਧਰਮ ਦਾ ਨਾਮ ’ਤੇ ਵੋਟਾਂ ਮੰਗਦੀਆਂ ਸਨ। ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਅਤੇ ਉਤਰਾਖੰਡ ਦੇ ਮੰਤਰੀ ਮਦਨ ਕੌਸ਼ਿਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀ ਉਨ੍ਹਾਂ ਨੂੰ ਵਿਕਾਸ ਦੇ ਮੁੱਦੇ ’ਤੇ ਬਹਿਸ ਕਰਨ ਦੀ ਖੁੱਲ੍ਹੀ ਚੁਣੋਤੀ ਦਿੱਤੀ ਸੀ। ਪਰ ਉਹ ਦੋਵੇਂ ਮੰਤਰੀ ਬਹਿਸ ਕਰਨ ਤੋਂ ਭੱਜ ਗਏ। ਅਰਵਿੰਦ ਕੇਜਰੀਵਾਲ ਨੇ ਇੱਥੋ ਤੱਕ ਕਿਹਾ ਕਿ ਇਹ ਦੋਵੇਂ ਮੰਤਰੀ ਡਰਪੋਕ ਹਨ। ਉਨ੍ਹਾਂ ਨੂੰ ਅੱਖਾਂ ’ਚ ਅੱਖਾਂ ਪਾਕੇ ਗੱਲ ਕਰਨ ਲਈ ਕਹੋ, ਤਾਂ ਮੈਦਾਨ ਛੱਡ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਸਕੂਲ ਦਿਖਾਉਣ ’ਚ ਇੰਨੀ ਸ਼ਰਮ ਆਉਂਦੀ ਹੈ ਤਾਂ ਉੱਥੇ ਪੜ੍ਹ ਰਹੇ ਕਰੋੜਾਂ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਕੇਜਰੀਵਾਲ ਨੇ ਕਿਹਾ ਲੋਕ ਸਾਨੂੰ ਤਾਂ ਪੰਸਦ ਕਰਦੇ ਹਨ ਕਿਉਂਕਿ ਜੋ ਕੰਮ ਦੂਜੀਆਂ ਪਾਰਟੀਆਂ ਨੇ 70 ਸਾਲਾਂ ’ਚ ਨਹੀਂ ਕੀਤਾ, ਉਹ ਅਸੀਂ ਕਰਕੇ ਦਿਖਾਇਆ।

ਬਿਨ੍ਹਾਂ ਰਾਜਨੀਤੀ ਕਰਦਿਆਂ ਕੀਤਾ ਕੰਮ

ਕੋਰੋਨਾ ਦੀ ਚੁਣੋਤੀ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤੇ ਕੰਮਾਂ ਦਾ ਵਰਨਣ ਕੀਤਾ। ਉਨ੍ਹਾਂ ਕਿਹਾ ਬਿਨਾ ਰਾਜਨੀਤੀ ਕਰਦਿਆਂ ਅਸੀਂ ਸਾਰੇ ਸੰਗਠਨਾਂ, ਸਾਰੇ ਤਬਕੇ ਦੇ ਲੋਕਾਂ ਅਤੇ ਸਰਕਾਰਾਂ ਨੂੰ ਨਾਲ ਲੈਕੇ ਅਸੀਂ ਕੋਰੋਨਾ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਸਭ ਤੋਂ ਔਖਾ ਦਿੱਲੀ ਦੇ ਹਲਾਤਾਂ ਨੂੰ ਕੰਟਰੋਲ ਕਰਨਾ ਸੀ। ਉਨ੍ਹਾਂ ਦਿੱਲੀ ਦੀ ਤੁਲਨਾ ਨਿਊਯਾਰਕ ਨਾਲ ਵੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਪੰਜ ਸਾਲਾਂ ਦੌਰਾਨ ਸਿਹਤ ਸਹੂਲਤਾਂ ’ਤੇ ਵਧੀਆ ਕੰਮ ਕੀਤੇ, ਜਿਸਦਾ ਨਤੀਜਾ ਸਾਨੂੰ ਕੋਰੋਨਾ ਮਹਾਂਮਾਰੀ ਦੌਰਾਨ ਵੇਖਣ ਨੂੰ ਮਿਲਿਆ।

ਗਣਤੰਤਰ ਦਿਵਸ ਮੌਕੇ ਹਿੰਸਾ ਕਰਨ ਲਈ ਜ਼ਿੰਮੇਵਾਰ ਲੋਕਾਂ ਨੂੰ ਮਿਲੇ ਸਜਾ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 26 ਜਨਵਰੀ ਨੂੰ ਜੋ ਹੋਇਆ, ਉਹ ਬਹੁਤ ਨਿੰਦਣਯੋਗ ਹੈ। ਜੋ ਅਸਲ ’ਚ ਹਿੰਸਾ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਨਹੀਂ, ਜਿਨ੍ਹਾਂ ’ਤੇ ਫਰਜ਼ੀ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਨਾਲ ਕਿਸਾਨਾਂ ਦੇ ਮੁੱਦੇ ਖ਼ਤਮ ਨਹੀਂ ਹੋਏ ਹਨ, ਇਸ ਲਈ ਕਿਸਾਨ ਅੰਦੋਲਨ ਖ਼ਤਮ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ, ਕਿਸਾਨ ਅੰਦੋਲਨ ’ਚ ਆਮ ਆਦਮੀ ਬਣ ਕੇ ਜਾਓ, ਪਰ ਰਾਜਨੀਤੀ ਨਾ ਕਰੋ।

Last Updated : Jan 28, 2021, 2:31 PM IST

ABOUT THE AUTHOR

...view details