ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਦੇ ਨੈਸ਼ਨਲ ਪੀਪਲਜ਼ ਪਾਰਟੀ (NPP) ਦੇ ਵਿਧਾਇਕ ਤਿਰੋਂਗ ਅਬੋ ਦਾ ਗੋਲ਼ੀ ਮਾਰ ਕਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਵਿਧਾਇਕ ਅਤੇ ਉਸਦੇ ਪਰਿਵਾਰ ਸਮੇਤ 11 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ।
ਤਿਰੋਂਗ ਅਬੋ ਮੁੱਖ ਮੰਤਰੀ ਕਾਰਨਾਡ ਸੰਗਮਾ ਦੀ ਪਾਰਟੀ ਦੇ ਵਿਧਾਇਕ ਸਨ। ਇਸ ਘਟਨਾ ਵਿੱਚ ਵਿਧਾਇਕ ਤਿਰੋਂਗ ਅਬੋ ਦੇ ਬੇਟੇ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਮਲਾ ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ਼ ਨਾਗਾਲੈਂਡ (NSCN) ਵੱਲੋਂ ਕੀਤਾ ਗਿਆ ਹੈ।
ਅਰੁਣਾਚਲ ਪ੍ਰਦੇਸ਼ ਦੇ ਗ੍ਰਹਿ ਮੰਤਰੀ ਕੁਮਾਰ ਵਈ ਨੇ ਵਿਧਾਇਕ ਦੀ ਮੌਤ ਦੀ ਦੁੱਖ ਜ਼ਾਹਰ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਉਗਰਵਾਦੀਆਂ ਨੇ ਤਿਰੋਂਗ ਅਬੋ ਨੂੰ ਪਹਿਲਾਂ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਤਿਰੋਂਗ ਅਬੋ ਤਿੰਨ ਗੱਡੀਆਂ ਦੇ ਕਾਫ਼ਲੇ 'ਤੇ ਜਾ ਰਿਹਾ ਸੀ ਜਿਨ੍ਹਾਂ ਵਿੱਚੋਂ ਇੱਕ ਕਾਰ ਉਸ ਦਾ ਬੇਟਾ ਵੀ ਚਲਾ ਰਿਹਾ ਸੀ। ਕਾਫ਼ਿਲੇ ਦੀ ਪਹਿਲੀ ਗੱਡੀ ਨੂੰ ਉਗਰਵਾਦੀਆਂ ਨੇ ਰੋਕ ਕੇ ਉਸ ਤੇ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਅਬੋ ਅਤੇ ਉਸ ਦੇ ਪਰਿਵਾਰ ਸਮੇਤ 11 ਲੋਕਾਂ ਦੀ ਮੌਤ ਹੋ ਗਈ।