ਪੰਜਾਬ

punjab

ETV Bharat / bharat

ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਦੇਹਾਂਤ, ਏਮਜ਼ 'ਚ ਲਏ ਆਖਰੀ ਸਾਹ - ਅਰੁਣ ਜੇਟਲੀ ਦਾ ਦੇਹਾਂਤ

ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹ ਦਿੱਲੀ ਦੇ ਏਮਜ਼ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ 12 ਵੱਜ ਕੇ 7 ਮਿੰਟ 'ਤੇ ਆਖ਼ਰੀ ਸਾਹ ਲਏ।

ਫ਼ੋਟੋ।

By

Published : Aug 24, 2019, 1:06 PM IST

Updated : Aug 24, 2019, 3:25 PM IST

ਨਵੀਂ ਦਿੱਲੀ: ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਦਿੱਲੀ ਦੇ ਏਮਜ਼ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ ਆਖਰੀ ਸਾਹ ਲਏ। ਉਹ 66 ਸਾਲਾਂ ਦੇ ਸਨ।

ਫ਼ੋਟੋ।

ਬਿਮਾਰੀ ਕਾਰਨ ਨਹੀਂ ਲੜੀਆਂ ਸਨ 2019 ਦੀਆਂ ਲੋਕ ਸਭਾ ਚੋਣਾਂ

ਅਰੁਣ ਜੇਟਲੀ ਨੇ 2014 ਦੀ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਦੇਖਣਾ ਪਿਆ ਹੋਵੇ, ਪਰ ਫਿਰ ਵੀ ਜੇਟਲੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ ਹੈ। ਅੱਜ ਭਾਜਪਾ ਨੇ ਜੇਟਲੀ ਜਿਹੇ ਇੱਕ ਪ੍ਰਮੁੱਖ ਨੇਤਾ ਨੂੰ ਗਵਾਇਆ ਹੈ। ਇਹ ਭਾਜਪਾ ਦੇ ਲਈ ਬਹੁਤ ਦੁਖਦਾਈ ਵੇਲਾ ਹੈ। ਭਾਜਪਾ ਦੀ ਪ੍ਰਮੁੱਖ ਆਗੂ ਸੁਸ਼ਮਾ ਸਵਰਾਜ ਦਾ ਵੀ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ। ਜੇਟਲੀ ਨੇ ਹਾਰਨ ਦੇ ਬਾਵਜੂਦ ਭਾਜਪਾ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਸੀ।

ਜੇਟਲੀ ਕਰ ਕੇ ਭਾਜਪਾ ਜਿੱਤੀ ਸੀ 2014 ਤੇ 2019 ਦੀ ਚੋਣਾਂ

ਕਹਿਣ ਵਾਲੇ ਤਾਂ ਇਹ ਤੱਕ ਕਹਿੰਦੇ ਹਨ ਕਿ ਭਾਜਪਾ ਦਾ 2014 ਤੇ 2019 ਵਿੱਚ ਸੱਤਾ 'ਚ ਆਉਣ ਦਾ ਕਾਰਨ ਵੀ ਅਰੁਣ ਜੇਟਲੀ ਸਨ। ਜੇਟਲੀ ਦਿਮਾਗ ਤੋਂ ਕਾਫੀ ਤੇਜ਼ ਤੇ ਬਹੁਤ ਸੁਲਝੇ ਹੋਏ ਸਿਆਸਤਦਾਨ ਸਨ। ਭਾਜਪਾ ਨੂੰ ਜੇਟਲੀ ਦੀ ਕਮੀ ਸ਼ਾਇਦ ਅਗਲੀਆਂ ਚੋਣਾਂ ਵਿੱਚ ਜ਼ਰੂਰ ਮਹਿਸੂਸ ਹੋਵੇਗੀ।

Last Updated : Aug 24, 2019, 3:25 PM IST

ABOUT THE AUTHOR

...view details