ਨਵੀਂ ਦਿੱਲੀ: ਪਿਛਲੇ ਦਿਨੀਂ ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਜੇਟਲੀ ਦਾ ਅੰਤਿਮ ਸਸਕਾਰ ਕੌਮੀ ਸਨਮਾਨਾਂ ਨਾਲ ਨਿਗਮਬੋਧ ਘਾਟ 'ਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਭਾਜਪਾ ਆਗੂ ਰਾਜਨਾਥ ਸਿੰਘ, ਅਮਿਤ ਸ਼ਾਹ, ਜੇ.ਪੀ ਨੱਢਾ, ਚੰਦੂ ਮਾਜਰਾ , ਸੁਖਬੀਰ ਬਾਦਲ ਤੇ ਕਈ ਹੋਰ ਵੱਡੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ।
ਪੰਜ ਤੱਤਾਂ 'ਚ ਵਲੀਨ ਹੋਏ ਅਰੁਣ ਜੇਟਲੀ - ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ
ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਅੰਤਿਮ ਸਸਕਾਰ ਕੌਮੀ ਸਨਮਾਨਾਂ ਨਾਲ ਨਿਗਮਬੋਧ ਘਾਟ 'ਤੇ ਗਿਆ। ਇਸ ਮੌਕੇ ਭਾਜਪਾ ਆਗੂਆਂ ਸਣੇ ਕਈ ਸਿਆਸੀ ਨੇਤਾਵਾਂ ਨੇ ਸ਼ਿਰਕਤ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ 'ਤੇ ਹੋਣ ਕਰਕੇ ਅਰੁਣ ਜੇਤਲੀ ਦੇ ਅੰਤਿਮ ਦਰਸ਼ਨਾਂ ਲਈ ਨਹੀਂ ਪਹੁੰਚ ਪਾਏ, ਪਰ ਉਨ੍ਹਾਂ ਜੇਟਲੀ ਦੇ ਪਰਿਵਾਰ ਨੂੰ ਫ਼ੋਨ ਕਰ ਅਫ਼ਸੋਸ ਜਤਾਇਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਕੈਲਾਸ਼ ਕਾਲੋਨੀ ਤੇ ਭਾਜਪਾ ਦੇ ਮੁਖ ਦਫ਼ਤਰ 'ਚ ਰੱਖਿਆ ਗਿਆ ਸੀ, ਜਿੱਥੇ ਭਾਜਪਾ ਦੇ ਕਈ ਆਗੂਆਂ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਬਿਮਾਰ ਚੱਲ ਰਹੇ ਸਨ ਤੇ ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ ਸਨਿੱਚਰਵਾਰ ਨੂੰ 12 ਵੱਜ ਕੇ 7 ਮਿੰਟ 'ਤੇ ਆਖ਼ਰੀ ਸਾਹ ਲਏ।