ਨਵੀਂ ਦਿੱਲੀ : ਅੱਜ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੀ ਪਹਿਲੀ ਬਰਸੀ ਹੈ। ਇਸ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਟਲੀ ਨੂੰ ਯਾਦ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੀ ਪਹਿਲੀ ਬਰਸੀ ਮੌਕੇ ਟਵੀਟ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਪੀਐਮ ਮੋਦੀ ਨੇ ਟਵੀਟ 'ਚ ਲਿਖਿਆ, " ਪਿਛਲੇ ਸਾਲ ਇਸ ਦਿਨ, ਅਸੀਂ ਸ੍ਰੀ ਅਰੁਣ ਜੇਟਲੀ ਨੂੰ ਗੁਆ ਦਿੱਤਾ ਸੀ। ਮੈਨੂੰ ਆਪਣੇ ਦੋਸਤ ਦੀ ਬਹੁਤ ਯਾਦ ਆਉਂਦੀ ਹੈ। ਅਰੁਣ ਜੀ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਉਨ੍ਹਾਂ ਦੀ ਬੁੱਧੀ, ਕਾਨੂੰਨੀ ਸਮਝ ਅਤੇ ਸ਼ਖਸੀਅਤ ਮਹਾਨ ਸੀ। "
ਪ੍ਰਧਾਨ ਮੰਤਰੀ ਮੋਦੀ ਨੇ ਜੇਟਲੀ ਦੀ ਯਾਦ 'ਚ ਪ੍ਰਾਰਥਨਾ ਸਭਾ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ, " ਇੱਖ ਉੱਘੇ ਰਾਜਨੇਤਾ, ਚੰਗੇ ਵਕਤਾ ਤੇ ਇੱਕ ਮਹਾਨ ਇਨਸਾਨ ਸਨ, ਜਿਸ ਦਾ ਰਾਜਨੀਤੀ ਵਿੱਚ ਕੋਈ ਮੇਲ ਨਹੀਂ ਸੀ। "
ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਦਾ ਟਵੀਟ
ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਨੇ ਸਾਬਕਾ ਵਿੱਤ ਮੰਤਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਟਵੀਟ ਕੀਤਾ, " ਮਹਾਨ ਨੇਤਾ, ਵਿਚਾਰਕ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਸਵ. ਸ੍ਰੀ ਅਰੁਣ ਜੇਟਲੀ ਜੀ ਨੂੰ ਪਹਿਲੀ ਬਰਸੀ ਮੌਕੇ ਨਮਨ। ਰਾਸ਼ਟਰੀ ਨਿਰਮਾਣ 'ਚ ਉਨ੍ਹਾਂ ਦੀਆਂ ਲੋਕ ਭਲਾਈ ਨੀਤੀਆਂ ਅਤੇ ਯੋਜਨਾਵਾਂ ਦੇ ਨਾ-ਖਤਮ ਹੋਣ ਵਾਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।"
ਮੁਖ਼ਤਾਰ ਅੱਬਾਸ ਨਕਵੀ ਨੇ ਦਿੱਤੀ ਸ਼ਰਧਾਂਜਲੀ
ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅਰੁਣ ਜੇਟਲੀ ਨੂੰ ਟਵੀਟ ਕਰ ਸ਼ਰਧਾਂਜਲੀ ਭੇਂਟ ਕੀਤੀ। ਨਕਵੀ ਨੇ ਆਪਣੇ ਟਵੀਟ 'ਚ ਲਿਖਿਆ, " ਸਾਬਕਾ ਕੇਂਦਰੀ ਮੰਤਰੀ ਨੇ ਦੇਸ਼ ਦੇ ਸਮਾਵੇਸ਼ੀ ਵਿਕਾਸ 'ਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕੀਤੀ। ਸਮਰਥ ਪ੍ਰਸ਼ਾਸਕ ਨੂੰ ਮੇਰੇ ਵੱਲੋਂ ਭਾਵ ਪੂਰਨ ਸ਼ਰਧਾਂਜਲੀ।"