ਪੰਜਾਬ

punjab

ETV Bharat / bharat

ਅਰੁਣ ਜੇਟਲੀ ਦੀ ਹਾਲਤ ਹੋਈ ਖ਼ਰਾਬ, ECMO 'ਤੇ ਰੱਖਿਆ - AIIMS

ਪਿਛਲੇ ਇੱਕ ਹਫ਼ਤੇ ਤੋਂ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS) ’ਚ ਦਾਖ਼ਲ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਹਾਲਤ ਸ਼ਨੀਵਾਰ ਨੂੰ ਹੋਰ ਵਿਗੜ ਗਈ ਹੈ।

ਫ਼ੋਟੋ

By

Published : Aug 17, 2019, 6:19 PM IST

ਨਵੀਂ ਦਿੱਲੀ: ਪਿਛਲੇ ਹਫ਼ਤੇ ਤੋਂ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS) 'ਚ ਦਾਖ਼ਲ ਸਾਬਕਾ ਵਿੱਚਜ ਮੰਤਕੀ ਅਰੁਣ ਜੇਟਲੀ ਦੀ ਹਾਲਤ ਹੋਰ ਵਿਗੜ ਗਈ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਕੇ ਐਕਸਟ੍ਰਾ–ਕਾਰਪੋਰੀਅਲ ਮੈਂਬਰੇਨ ਆੱਕਸੀਜੀਨੇਸ਼ਨ (ECMO) 'ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਫੌਜ ਵੱਲੋਂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਗੋਲੀਬਾਰੀ, ਇੱਕ ਜਵਾਨ ਸ਼ਹੀਦ

ਜੇਟਲੀ ਦੀ ਸਿਹਤ ਦੀ ਜਾਣਕਾਰੀ ਲੈਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ, ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਏਮਜ਼ ਪਹੁੰਚੇ। ਜੇਟਲੀ ਦੀ ਹਾਲਤ ਗੰਭੀਰ ਹੈ ਤੇ ਡਾਕਟਰਾਂ ਦੀ ਇੱਕ ਟੀਮ ਦੀ ਨਿਗਰਾਨੀ ਵਿੱਚ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।

ਦੱਸ ਦਈਏ, ਅਰੁਣ ਜੇਟਲੀ ਨੇ ਆਪਣੀ ਖ਼ਰਾਬ ਸਿਹਤ ਦੇ ਚੱਲਦਿਆਂ ਹੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਸਨ। AIIMS ਨੇ 10 ਅਗਸਤ ਦੇ ਬਾਅਦ ਤੋਂ ਹਾਲੇ ਤੱਕ ਉਨ੍ਹਾਂ ਸਿਹਤ ਬਾਰੇ ਕੋਈ ਤਾਜ਼ਾ ਬੁਲੇਟਿਨ ਜਾਰੀ ਨਹੀਂ ਕੀਤਾ।

For All Latest Updates

ABOUT THE AUTHOR

...view details