ਪੰਜਾਬ

punjab

ETV Bharat / bharat

ਅਰੁਣ ਜੇਟਲੀ ਦਾ ਸਿਆਸੀ ਸਫ਼ਰ

ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਜੇਟਲੀ ਭਾਜਪਾ ਦੀ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ 'ਚ ਸ਼ਾਮਲ ਹੋ ਗਏ ਸਨ। ਕਾਂਗਰਸ ਦੇ ਰਾਜ 'ਚ ਜੇਟਲੀ ਨੇ ABVP ਦੀ ਚੋਣਾਂ ਜਿੱਤੀਆਂ ਸਨ।

ਫ਼ੋਟੋ

By

Published : Aug 24, 2019, 2:14 PM IST

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ 1974 ਵਿੱਚ ਕੀਤੀ ਜਦੋਂ ਉਹ ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵਜੋਂ ਚੋਣਾਂ ਜਿੱਤੇ ਸਨ।

ਕਾਂਗਰਸ ਦੇ ਰਾਜ 'ਚ ਜੇਟਲੀ ਨੇ ਜਿੱਤੀ ਸੀ ABVP ਦੀ ਪ੍ਰਧਾਨਗੀ

ਕਾਂਗਰਸ ਦੇ ਰਾਜ ਵਿੱਚ ਵੀ ਜੇਟਲੀ ਨੇ ਏ.ਬੀ.ਵੀ.ਪੀ (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਦੇ ਉਮੀਦਵਾਰ ਵਜੋਂ ਚੋਣ ਲੜੀ ਤੇ ਜਿੱਤ ਕੇ ਭਾਰਤ ਦੇ ਲੋਕਾਂ 'ਤੇ ਅਜਿਹਾ ਪ੍ਰਭਾਵ ਛੱਡਿਆਂ ਜੋ ਕਦੇ ਨਾ ਖ਼ਤਮ ਹੋਣ ਵਾਲਾ ਪ੍ਰਭਾਵ ਸਾਬਿਤ ਹੋਇਆ। ਇਹ ਕਾਂਗਰਸ ਲਈ ਵੱਡਾ ਝੱਟਕਾ ਸੀ।

ਜੇਟਲੀ ਦੀ ਪਹਿਲੀ ਜਿੱਤ

ਵਕੀਲਾਂ ਦੇ ਪਰਿਵਾਰ ਵਿੱਚ ਜਮੇਂ ਭਾਜਪਾ ਆਗੂ ਅਰੁਣ ਜੇਟਲੀ ਨੂੰ ਬਚਪਨ ਤੋਂ ਹੀ ਕਾਨੂੰਨ ਅਤੇ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਸੀ। ਜੇਟਲੀ ਨੇ 1974 'ਚ ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਯੂਨੀਅਨ ਦੇ ਚੋਣਾਂ ਵਿੱਚ ਪ੍ਰਧਾਨ ਵਜੋਂ ਜਿੱਤਣ ਨਾਲ ਹੀ ਆਪਣੇ ਰਾਜਨੀਤੀਕ ਜੀਵਨ ਦੀ ਸ਼ੁਰੂਆਤ ਕਰ ਲਈ ਸੀ।

ਇਸ ਦੌਰਾਨ ਉਹ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਲਹਿਰ ਵਿੱਚ ਸ਼ਾਮਲ ਹੋ ਗਏ। ਇਸ ਮੁਹਿੰਮ ਵਿੱਚ ਜਨਤਾ ਪਾਰਟੀ ਨੇ ਉੱਚ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਗ਼ਲਤ ਵਿਹਾਰ ਅਤੇ ਭ੍ਰਿਸ਼ਟਾਚਾਰ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ। ਜੇਟਲੀ ਨੂੰ ਭਾਜਪਾ ਨੇ ਵਿਦਿਆਰਥੀ ਸੰਗਠਨ ਦੀ ਤਾਲਮੇਲ ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਸੀ।

ABOUT THE AUTHOR

...view details