ਲਖੀਮਪੁਰ ਖੀਰੀ : ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਬਾਅਦ ਜਿਥੇ ਲੋਕ ਉਨ੍ਹਾਂ ਨੂੰ ਆਪੋ-ਅਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਹੇ ਹਨ ਉਥੇ ਲਖੀਮਪੁਰ ਖੀਰੀ ਦੇ ਵਸਨੀਕ ਅਮਨ ਗੁਲਾਟੀ ਨੇ 1 ਇੰਚ ਦੇ ਬਾਦਾਮ ਉੱਤੇ ਉਨ੍ਹਾਂ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਆਪਣੇ ਵੱਲੋਂ ਸ਼ਰਧਾਜਲੀ ਦਿੱਤੀ ਹੈ।
ਅਮਨ ਗੁਲਾਟੀ ਨੇ ਈਟੀਵੀ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕਿ ਸੁਸ਼ਮਾ ਜੀ ਦੀ ਸ਼ਖਸੀਅਤ ਹੋਰਨਾਂ ਨੇਤਾਵਾਂ ਨਾਲ ਵੱਖਰੀ ਸੀ। ਸੁਸ਼ਮਾ ਸਵਰਾਜ ਨਾ ਸਿਰਫ਼ ਔਰਤਾਂ ਦੀ ਆਜ਼ਾਦੀ ਦੇ ਪ੍ਰਤੀਕ ਸਨ ਸਗੋਂ ਉਨ੍ਹਾਂ ਨੇ ਦੇਸ਼ ਦੀ ਵਿਦੇਸ਼ ਮੰਤਰੀ ਵਜੋਂ ਪੂਰੇ ਵਿਸ਼ਵ ਵਿੱਚ ਭਾਰਤ ਦਾ ਨਾਂਅ ਰੋਸ਼ਨ ਕੀਤਾ।
ਅਮਨ ਨੇ ਆਪਣੀ ਇੱਕ ਯਾਦ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਪ੍ਰਦਰਸ਼ਨੀ ਸਮਾਗਮ ਵਿੱਚ ਹਿੱਸਾ ਲੈਂਣ ਲਈ ਵਿਦੇਸ਼ ਜਾਣਾ ਸੀ ਪਰ ਉਨ੍ਹਾਂ ਨੂੰ ਪਾਸਪੋਰਟ ਬਣਾਉਣ ਵਿੱਚ ਮੁਸ਼ਕਲ ਆ ਰਹੀ ਸੀ। ਲਖਨਉ ਪਾਸਪੋਰਟ ਦਫ਼ਤਰ ਵਿੱਚ ਜਦ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਰੋਕ ਦਿੱਤਾ ਗਿਆ।ਅਮਨ ਨੇ ਅਧਿਕਾਰੀਆਂ ਦੀ ਸ਼ਿਕਾਇਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕੀਤੇ ਜਾਣ ਦੀ ਗੱਲ ਆਖੀ ਤਾਂ ਅਧਿਕਾਰੀ ਉਨ੍ਹਾਂ ਦੀ ਪਰੇਸ਼ਾਨੀ ਸੁਣਨ ਲਈ ਤਿਆਰ ਹੋ ਗਏ। ਅਮਨ ਨੇ ਕਿਹਾ ਕਿ ਸਮੇਂ ਸਿਰ ਪਾਸਪੋਰਟ ਮਿਲ ਜਾਣ ਕਾਰਨ ਉਹ ਕੇਨਿਆ ਜਾ ਸਕੇ ਅਤੇ ਉਥੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਯੂਨੀਕ ਬੂੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਅਤੇ ਕਈ ਦੇਸ਼ਾਂ ਵਿੱਚ ਸਨਮਾਨਤ ਹੋ ਚੁੱਕੇ ਕਲਾਕਾਰ ਅਮਨ ਗੁਲਾਟੀ ਨੇ ਕਿਹਾ ਕਿ ਸੁਸ਼ਮਾ ਜੀ ਥਾਂ ਕੋਈ ਹੋਰ ਨੇਤਾ ਨਹੀਂ ਲੈ ਸਕਦਾ। ਉਨ੍ਹਾਂ ਦੀ ਪ੍ਰਤਿਭਾ ਵਿੱਲਖਣ ਸੀ।