ਪੰਜਾਬ

punjab

ETV Bharat / bharat

ਕੈਂਸਰ ਤੋਂ ਪ੍ਰਭਾਵਿਤ ਕਲਾਕਾਰ ਅੰਜੁਮ ਸਿੰਘ ਦਾ ਹੋਇਆ ਦਿਹਾਂਤ

ਪ੍ਰਸਿੱਧ ਸਮਕਾਲੀ ਭਾਰਤੀ ਕਲਾਕਾਰ ਅੰਜੁਮ ਸਿੰਘ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ ਲਗਭਗ ਛੇ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਉਹ 53 ਸਾਲਾਂ ਦੀ ਸੀ। ਆਰਟ ਕੁਲੈਕਟਰ ਕਿਰਨ ਨਾਦਰ ਮਿਊਜ਼ੀਅਮ ਆਫ ਆਰਟ ਨੇ ਇਹ ਜਾਣਕਾਰੀ ਦਿੱਤੀ।

Artist Anjum Singh dies of cancer
ਕੈਂਸਰ ਤੋਂ ਪ੍ਰਭਾਵਿਤ ਕਲਾਕਾਰ ਅੰਜੁਮ ਸਿੰਘ ਦਾ ਹੋਇਆ ਦਿਹਾਂਤ

By

Published : Nov 18, 2020, 9:47 AM IST

ਨਵੀਂ ਦਿੱਲੀ: ਪ੍ਰਸਿੱਧ ਸਮਕਾਲੀ ਭਾਰਤੀ ਕਲਾਕਾਰ ਅੰਜੁਮ ਸਿੰਘ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ ਲਗਭਗ ਛੇ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਉਹ 53 ਸਾਲਾਂ ਦੀ ਸੀ। ਆਰਟ ਕੁਲੈਕਟਰ ਕਿਰਨ ਨਾਦਰ ਮਿਊਜ਼ੀਅਮ ਆਫ ਆਰਟ ਨੇ ਇਹ ਜਾਣਕਾਰੀ ਦਿੱਤੀ।

ਨਾਦਰ ਨੇ ਮੀਡੀਆ ਨੂੰ ਦੱਸਿਆ ਕਿ ਅੰਜੁਮ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਇੱਕ ਸ਼ਾਨਦਾਰ ਕਲਾਕਾਰ ਸੀ। ਅੰਜੁਮ ਮਸ਼ਹੂਰ ਚਿੱਤਰਕਾਰ ਅਰਪਿਤਾ ਅਤੇ ਪਰਮਜੀਤ ਸਿੰਘ ਦੀ ਬੇਟੀ ਸੀ। ਉਨ੍ਹਾਂ ਨੇ ਸ਼ਾਂਤੀਨੀਕੇਤਨ ਦੇ ਕਲਾ ਭਵਨ ਤੋਂ ਆਪਣੀ ਬੈਚਲਰ ਆਫ਼ ਫਾਈਨ ਆਰਟਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਲਜ ਆਫ਼ ਆਰਟ, ਦਿੱਲੀ ਤੋਂ ਇਸ ਵਿਸ਼ੇ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

ਉਨ੍ਹਾਂ ਦਾ ਆਖਰੀ ਸ਼ੋਅ ‘ਆਈ ਸਟਾਈਲ ਹੇਅਰ’ ਪਿਛਲੇ ਸਾਲ ਇੱਥੇ ਤਲਵਾੜ ਗੈਲਰੀ ਵਿੱਚ ਹੋਇਆ ਸੀ। ਇਸ ਵਿੱਚ ਪ੍ਰਦਰਸ਼ਿਤ ਕਲਾਕ੍ਰਿਤੀਆਂ ਉਸ ਦੇ ਕੈਂਸਰ ਨਾਲ ਲੜਨ ਦੀ ਯਾਤਰਾ 'ਤੇ ਅਧਾਰਤ ਸਨ। 2014 ਵਿੱਚ ਉਸ ਨੂੰ ਕੈਂਸਰ ਹੋ ਗਿਆ ਸੀ।

ਦਿੱਲੀ ਸਥਿਤ ਗੈਲਰੀ ਨੇ ਇੰਸਟਾਗ੍ਰਾਮ ਪੇਜ 'ਤੇ ਲਿਖਿਆ,' 'ਅੰਜੁਮ ਨੇ ਸਾਨੂੰ ਛੇ ਸਾਲਾਂ ਤੱਕ ਬਹਾਦਰੀ ਨਾਲ ਕੈਂਸਰ ਨਾਲ ਲੜਨ ਤੋਂ ਬਾਅਦ ਅੱਜ ਸਾਨੂੰ ਛੱਡ ਦਿੱਤਾ। ਉਸ ਦੇ ਜਾਣ ਨਾਲ ਇੱਕ ਖਲਾਅ ਆਇਆ ਹੈ ਜੋ ਹਮੇਸ਼ਾਂ ਰਹੇਗਾ, ਪਰ ਉਸ ਦੀ ਕਲਾ, ਉਸ ਦੀ ਮੁਸਕਰਾਹਟ ਅਤੇ ਕੈਂਸਰ ਨਾਲ ਲੜਨ ਦਾ ਉਸ ਦਾ ਇਰਾਦਾ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੇਗਾ।

ਕਵੀ, ਕਲਾ ਆਲੋਚਕ ਅਤੇ ਕੁਰੇਟਰ ਰਣਜੀਤ ਹੋਸਕੀਟ ਨੇ ਟਵੀਟ ਕੀਤਾ, ਅੰਜੁਮ ਦੇ ਦੇਹਾਂਤ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਇਹ ਵੀ ਕੋਈ ਉਮਰ ਸੀ ਜਾਣ ਦੀ। ਉਹ ਨੇ ਛੇ ਸਾਲਾਂ ਤੋਂ ਵੱਧ ਸਮੇਂ ਲਈ ਕੈਂਸਰ ਨਾਲ ਲੜੀ। ਅੰਜੁਮ ਦੀ ਆਤਮਾ ਨੂੰ ਸ਼ਾਂਤੀ ਮਿਲੇ।

ABOUT THE AUTHOR

...view details