ਸ੍ਰੀਨਗਰ: ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਲੰਘੇ ਕੱਲ੍ਹ ਸੂਬੇ ਦੇ ਰਾਜਨੀਤਿਕ ਦਲਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਰਾਜਨੀਤਿਕ ਦਲਾਂ ਨੂੰ ਅਫ਼ਵਾਹਾਂ ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕਿਹਾ ਕਿ ਅਮਰਨਾਥ ਯਾਤਰਾ ਨੂੰ ਰੋਕਣ ਅਤੇ ਹੋਰ ਮੁੱਦਿਆਂ ਨੂੰ ਚੱਕ ਕੇ ਬੇਵਜ੍ਹਾ ਹੀ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਰਾਜਪਾਲ ਮਲਿਕ ਨੇ ਸਾਰੀਆਂ ਰਾਜੀਨੀਤਿਕ ਪਾਰਟੀਆਂ ਨੂੰ ਸਾਂਤੀ ਬਣਾਈ ਰੱਖਣ ਲਈ ਕਿਹਾ ਤੇ ਨਾਲ ਹੀ ਕਿਹਾ ਉਨ੍ਹਾਂ ਨੂੰ ਅਫ਼ਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ।
ਲੰਘੇ ਕੱਲ੍ਹ ਅਮਰਨਾਥ ਯਾਤਰਾ ਤੇ ਆਏ ਯਾਤਰੀਆਂ ਨੂੰ ਵਾਪਸ ਭੇਜਣ ਦੇ ਫ਼ੈਸਲੇ ਤੋਂ ਘਾਟੀ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਬਿੜਕਾਂ ਹਨ ਕਿ ਕੇਂਦਰ ਸਰਕਾਰ ਧਾਰਾ 35ਏ ਨਾਲ ਛੇੜਛਾੜ ਕਰਨ ਜਾ ਰਹੀ ਹੈ। ਇੰਨਾ ਸਾਰੀਆਂ ਗੱਲਾਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਅਮਰਨਾਥ ਯਾਤਰਾ ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਹੈ ਇਸ ਲਈ ਇਹ ਯਾਤਰਾ ਰੋਕੀ ਗਈ ਹੈ।
ਧਾਰਾ 35ਏ: ਘਾਟੀ ਦੇ ਰਾਜਪਾਲ ਨੇ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਦਿੱਤੀ ਸਲਾਹ - ਅਮਰਨਾਥ ਯਾਤਰਾ
ਘਾਟੀ ਵਿੱਚ ਧਾਰਾ 35ਏ ਹਟਾਉਣ ਦੀਆਂ ਬਿੜਕਾਂ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੇ ਘਾਟੀ ਦੇ ਰਾਜਪਾਲ ਨੇ ਪ੍ਰਤੀਕਿਰਿਆਂ ਦਿੰਦਿਆਂ ਸਥਾਨਕ ਲੀਡਰਾਂ ਨੂੰ ਕਿਹਾ ਹੈ ਕਿ ਉਹ ਅਫ਼ਵਾਹਾਂ ਤੇ ਯਕੀਨ ਨਾ ਕਰਨ।
ਸਤਪਾਲ ਮਲਿਕ
ਮਲਿਕ ਨੇ ਕਿਹਾ ਕਿ ਇਸ ਮੁੱਦੇ ਨੂੰ ਬੇਵਜ੍ਹਾ ਹੀ ਕਿਸੇ ਹੋਰ ਮੁੱਦਿਆਂ ਨਾਲ ਜੋੜ ਕੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਦੇ ਚਲਦਿਆਂ ਕੀਤਾ ਜਾ ਰਿਹਾ ਹੈ।
ਧਾਰਾ 35ਏ ਨੂੰ ਹਟਾਉਣ ਦੇ ਮੁੱਦੇ ਤੇ ਕਿਹਾ ਕਿ ਕੇਂਦਰ ਦੀ ਇਸ ਧਾਰਾ ਨੂੰ ਹਟਾਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਪਰ ਜੋ ਵੀ ਹੋਵੇ ਘਾਟੀ ਵਿੱਚ ਸੁਰੱਖਿਆਂ ਬਲਾ ਦੇ ਵਾਧੇ ਨੇ ਇੱਕ ਵਾਰ ਸਥਾਨਕ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਹੁਣ ਤਾਂ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿੱਕੀਆਂ ਹੋਈਆਂ ਹਨ ਕਿ ਸਰਕਾਰ ਅੱਗੇ ਕੀ ਕਦਮ ਚੁੱਕਦੀ ਹੈ।
Last Updated : Aug 3, 2019, 9:46 AM IST