ਪੰਜਾਬ

punjab

ETV Bharat / bharat

ਕੋਹਰੇ ਦਾ ਕਹਿਰ, ਦਿੱਲੀ ਆਉਣ ਵਾਲੀਆਂ 15 ਰੇਲ ਗੱਡੀਆਂ ਲੇਟ

ਇਕ ਵਾਰ ਫਿਰ ਠੰਡ ਤੇ ਕੋਹਰੇ ਨੇ ਰੇਲ ਗੱਡੀਆਂ ਦੀ ਰਫ਼ਤਾਰ ਹੌਲੀ ਕਰ ਦਿੱਤੀ ਹੈ। ਦਿੱਲੀ ਆਉਣ ਵਾਲੀਆਂ 15 ਰੇਲ ਗੱਡੀਆਂ 7 ਘੰਟੇ ਦੇਰੀ ਨਾਲ ਲੇਟ ਹਨ।

delhi train, delhi update
ਫ਼ੋਟੋ

By

Published : Jan 7, 2020, 10:12 AM IST

ਨਵੀਂ ਦਿੱਲੀ: ਠੰਡ ਤੇ ਧੁੰਦ ਕਾਰਨ ਰੇਲ ਗੱਡੀਆਂ ਦੀ ਰਫ਼ਤਾਰ ਹੋਲੀ ਹੋ ਗਈ ਹੈ। ਦਿੱਲੀ ਆਉਣ ਵਾਲੀਆਂ 15 ਰੇਲ ਗੱਡੀਆਂ 7 ਘੰਟੇ ਦੇਰੀ ਨਾਲ ਲੇਟ ਹਨ। ਉੱਤਰ ਰੇਲਵੇ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਲੇਟ ਹੋਣ ਵਾਲੀਆਂ ਰੇਲ ਗੱਡੀਆਂ ਜ਼ਿਆਦਾਤਰ ਲੰਮੀ ਦੂਰੀ ਵਾਲੀਆਂ ਹਨ ਜਦਕਿ ਫੈਜਾਬਾਦ ਦਿੱਲੀ ਐਕਸਪ੍ਰੈਸ 6 ਘੰਟੇ, ਹੈਦਰਾਬਾਦ - ਨਵੀਂ ਦਿੱਲੀ ਤੇਲੰਗਾਨਾ 6 ਘੰਟੇ ਅਤੇ ਮਾਲਦਾ-ਦਿੱਲੀ ਫਰੱਕਾ ਐਕਸਪ੍ਰੈਸ ਢਾਈ ਘੰਟੇ ਲੇਟ ਪਹੁੰਚ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜੋ ਰੇਲਗੱਡੀਆਂ ਲੇਟ ਆ ਰਹੀਆਂ ਹਨ ਉਹ ਜ਼ਆਦਾਤਰ ਲੰਮੀ ਦੂਰੀ ਤੈਅ ਕਰਨ ਵਾਲੀਆਂ ਸ਼ਾਮਲ ਹਨ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇੱਕ ਨਵੀਂ ਪੱਛਮੀ ਗੜਬੜੀ ਕਾਰਨ ਰਾਜਧਾਨੀ ਦਿੱਲੀ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਹਲਕੀ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:ਵਾਰਾਣਸੀ ਰੇਲਵੇ ਸਟੇਸ਼ਨ 'ਤੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ

ABOUT THE AUTHOR

...view details