ਕੁਫ਼ਰੀ 'ਚ 100 ਫੁੱਟ ਡੂੰਘੀ ਖਾਈ 'ਚ ਡਿੱਗਿਆ ਫ਼ੌਜ ਦਾ ਟਰੱਕ, 1 ਦੀ ਮੌਤ, 3 ਜ਼ਖ਼ਮੀ - chandigarh
ਚੰਡੀਗੜ੍ਹ ਤੋਂ ਕਿੰਨੌਰ ਜਾ ਰਿਹਾ ਫ਼ੌਜ ਦਾ ਇੱਕ ਟਰੱਕ ਸ਼ਿਮਲਾ ਦੇ ਢਲੀ ਦੇ ਨੇੜੇ ਲੰਬੀਧਾਰ ਕੋਲ ਸੜਕ ਤੋਂ ਤਕਰੀਬਨ 100 ਫੁੱਟ ਹੇਠਾਂ ਖਾਈ ਵਿੱਚ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦਲ ਮੌਕੇ ਉੱਤੇ ਪਹੁੰਚ ਗਿਆ ਹੈ ਅਤੇ ਰੈਸਕਿਊ ਸ਼ੁਰੂ ਕਰ ਦਿੱਤਾ ਹੈ।
![ਕੁਫ਼ਰੀ 'ਚ 100 ਫੁੱਟ ਡੂੰਘੀ ਖਾਈ 'ਚ ਡਿੱਗਿਆ ਫ਼ੌਜ ਦਾ ਟਰੱਕ, 1 ਦੀ ਮੌਤ, 3 ਜ਼ਖ਼ਮੀ](https://etvbharatimages.akamaized.net/etvbharat/prod-images/768-512-4221398-thumbnail-3x2-army.jpg)
ਕੁਫ਼ਰੀ 'ਚ 100 ਫੁੱਟ ਡੂੰਘੀ ਖਾਈ 'ਚ ਡਿੱਗਿਆ ਫੌਜ ਦਾ ਟਰੱਕ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕੁਫ਼ਰੀ ਵਿੱਚ ਆਰਮੀ ਦਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਫ਼ੌਜ ਦੇ ਇੱਕ ਜਵਾਨ ਦੀ ਮੌਤ ਵੀ ਹੋ ਗਈ ਹੈ, ਜਦੋਂ ਕਿ 3 ਫ਼ੌਜੀ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਆਈਜੀਐੱਮਸੀ ਵਿੱਚ ਦਾਖਿਲ ਕਰਵਾਇਆ ਗਿਆ ਹੈ।