ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਨੌਗਾਮ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ 'ਤੇ ਪਾਕਿਸਤਾਨ ਦੀ ਗੋਲੀਬਾਰੀ ਵਿੱਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦ ਕਿ ਬਾਕੀ 2 ਜਵਾਨ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਨੌਗਾਮ ਸੈਕਟਰ ਵਿੱਚ ਫ਼ੌਜ ਦੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਬੋਪੇਂਦਰ ਸਿੰਘ ਸ਼ਹੀਦ ਹੋ ਗਏ, ਜਦ ਕਿ ਲਾਂਸ ਨਾਇਕ ਵੇਕਟੇਂਸ ਤੇ ਸਿਪਾਹੀ ਸ਼ਜਲ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਬਾਅਦ ਵਿੱਚ ਫ਼ੌਜ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦਾ ਜਵਾਬ ਦਿੱਤਾ। ਉੱਥੇ ਹੀ ਸ਼ੁੱਕਰਵਾਰ ਦੇ ਬਾਰਾਮੁਲਾ ਵਿੱਚ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਫ਼ੌਜ ਨੇ ਇੱਕ ਮੇਜਰ ਰੋਹਿਤ ਮਿਹਰਾ ਸਣੇ 3 ਜਵਾਨ ਵੀ ਜ਼ਖ਼ਮੀ ਹੋ ਗਏ।
3 ਅੱਤਵਾਦੀ ਹੋਏ ਢੇਰ
ਦੱਸ ਦਈਏ, 30 ਅਗਸਤ ਨੂੰ ਸੁਰੱਖਿਆ ਬਲਾਂ ਦੀ ਕਾਰਵਾਈ ਤੋਂ ਬਾਅਦ ਗੁੱਸੇ ਵਿੱਚ ਆਏ ਅੱਤਵਾਦੀਆਂ ਨੇ ਸ੍ਰੀਨਗਰ ਦੇ ਪੰਥਾ ਚੌਕ 'ਤੇ ਪੁਲਿਸ ਅਤੇ ਸੀਆਰਪੀਐਫ਼ ਦੇ ਸੰਯੁਕਤ ਨਾਕੇ 'ਤੇ ਗੋਲੀਬਾਰੀ ਕੀਤੀ ਸੀ, ਜਿਸ ਤੋਂ ਬਾਅਦ ਸੰਯੁਕਤ ਦਲਾਂ ਨੇ ਇਸ ਇਲਾਕੇ ਦੀ ਘੇਰਾਬੰਦੀ ਕੀਤੀ। ਹਮਲੇ ਤੋਂ ਬਾਅਦ ਹੋਈ ਮੁਠਭੇੜ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਇਸ ਦੌਰਾਨ ਏਐਸਆਈ ਬਾਬੂ ਰਾਮ ਸ਼ਹੀਦ ਹੋ ਗਏ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸ੍ਰੀਨਗਰ ਦੇ ਬਾਹਰੀ ਇਲਾਕਿਆਂ ਵਿੱਚ ਐਤਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਤੇ ਸੂਬੇ ਦੀ ਪੁਲਿਸ ਦਾ ਇੱਕ ਸਹਾਇਕ ਰਾਜ ਪੁਲਿਸ ਦਾ ਇੱਕ ਸਹਾਇਕ ਸਬ-ਇੰਸਪੈਕਟਰ ਸ਼ਹੀਦ ਹੋ ਗਿਆ।
ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਜਾਦੂਰਾ ਖੇਤਰ ਵਿੱਚ ਇਕ ਮੁਠਭੇੜ ਹੋਈ, ਜਿਸ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਇਸ ਵਿੱਚ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ। ਉਸੇ ਸਮੇਂ ਅੱਤਵਾਦੀਆਂ ਕੋਲੋਂ ਇੱਕ ਪਿਸਤੌਲ ਇੱਕ ਏਕੇ 47 ਰਾਈਫਲ ਵੀ ਬਰਾਮਦ ਹੋਈਆਂ।