ਨਵੀਂ ਦਿੱਲੀ: ਭਾਰਤੀ ਫ਼ੌਜ ਨੇ ਸੋਸ਼ਲ ਮੀਡਿਆ ਉੱਤੇ ਚੱਲ ਰਹੇ ਉਸ ਵੀਡੀਓ ਨੂੰ ਖਾਰਜ ਕੀਤਾ ਹੈ, ਜਿਸ ਵਿੱਚ ਪੂਰਬੀ ਲੱਦਾਖ ਵਿੱਚ ਚੀਨੀ ਅਤੇ ਭਾਰਤੀ ਫ਼ੌਜੀ ਕਥਿਤ ਤੌਰ ਉੱਤੇ ਆਪਸ ਵਿੱਚ ਹੱਥੋਪਾਈ ਕਰਦੇ ਹੋਏ ਦੇਖੇ ਜਾ ਸਕਦੇ ਹਨ।
ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵੀਡੀਓ ਵਿੱਚ ਦਿਖ ਰਹੀਆਂ ਚੀਜ਼ਾਂ ਪ੍ਰਮਾਣਿਕ ਨਹੀਂ ਹਨ। ਇਸ ਨੂੰ ਉੱਤਰੀ ਸੀਮਾਵਾਂ ਉੱਤੇ ਸਥਿਤੀ ਨਾਲ ਜੋੜਣ ਦੀ ਕੋਸ਼ਿਸ਼ ਬਹੁਤ ਹੀ ਦੁਖਦਾਇਕ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਸੀਮਾ ਪ੍ਰਬੰਧ ਲਈ ਥਾਪੇ ਗਏ ਪ੍ਰੋਟੋਕੋਲ ਦੇ ਤਹਿਤ ਦੋਵਾਂ ਪੱਖਾਂ ਦੇ ਵਿਚਕਾਰ ਮੱਤਭੇਦਾਂ ਦਾ ਫ਼ੌਜੀ ਕਮਾਂਡਰਾਂ ਦੇ ਵਿਚਕਾਰ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾ ਰਿਹਾ ਹੈ।