ਪੰਜਾਬ

punjab

ETV Bharat / bharat

ਸ਼ੋਪੀਆਂ ਮੁੱਠਭੇੜ: ਫ਼ੌਜ ਨੇ ਮੰਨਿਆ, ਜਵਾਨਾਂ ਨੇ ਕੀਤੀ ਨਿਰਧਾਰਿਤ ਨਿਯਮਾਂ ਦੀ ਉਲੰਘਣਾ - ਜਵਾਨਾਂ ਨੇ ਕੀਤੀ ਨਿਰਧਾਰਿਤ ਨਿਯਮਾਂ ਦੀ ਉਲੰਘਣਾ

ਸ਼ੋਪੀਆ ਮੁੱਠਭੇੜ ਵਿੱਚ ਫ਼ੌਜ ਨੂੰ ਮੁੱਢਲੇ ਸਬੂਤ ਮਿਲੇ ਹਨ ਕਿ ਉਨ੍ਹਾਂ ਦੇ ਜਵਾਨਾਂ ਨੇ AFSPA ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਉਲੰਘਣਾ ਕੀਤੀ ਹੈ। ਇਸ ਸਬੰਧ ਵਿੱਚ ਦੋਸ਼ੀ ਜਵਾਨਾਂ ਦੇ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਸ਼ੁਰੂ ਹੋ ਗਈ ਹੈ। ਵਿਸਤਾਰ ਨਾਲ ਪੜ੍ਹੋ...

ਫ਼ੋਟੋ
ਫ਼ੋਟੋ

By

Published : Sep 19, 2020, 6:55 AM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਹੋਈ ਇੱਕ ਮੁੱਠਭੇੜ ਦੇ ਮਾਮਲੇ ਵਿੱਚ ਫ਼ੌਜ ਨੂੰ ਮੁੱਢਲੇ ਸਬੂਤ ਮਿਲੇ ਹਨ ਕਿ ਉਨ੍ਹਾਂ ਦੇ ਜਵਾਨਾਂ ਨੇ Armed Forces Special Powers Act (AFSPA) ਦੇ ਤਹਿਤ ਮਿਲੀਆਂ ਤਾਕਤਾਂ ਦਾ ਉਲੰਘਣ ਕੀਤਾ ਹੈ। ਇਸ ਸਬੰਧੀ ਹੁਣ ਅਨੁਸ਼ਾਸਨੀ ਕਾਰਵਾਈ ਸ਼ੁਰੂ ਹੋ ਗਈ ਹੈ।

ਇਸ ਮਾਮਲੇ ਵਿੱਚ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਇਸ ਦੀ ਜਾਂਚ ਪੂਰੀ ਨਿਰਪੱਖਤਾ ਨਾਲ ਕੀਤੀ ਜਾਵੇਗੀ, ਜੋ ਤਰਕਸ਼ੀਲ ਸਿੱਟੇ ਕੱਢੇਗਾ। ਭਾਰਤੀ ਫ਼ੌਜ ਆਪ੍ਰੇਸ਼ਨ ਦੇ ਪੇਸ਼ੇਵਰ ਆਚਰਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸ਼ਾਂਤ ਖੇਤਰਾਂ ਵਿੱਚ ਕੰਮ ਕਰਦਿਆਂ ਸਥਾਪਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਭਾਰਤੀ ਫ਼ੌਜ ਵਿਚ ਜ਼ੀਰੋ ਟਾਲਰੇਂਸ ਹੈ।

ਇਹ ਮੁੱਠਭੇੜ ਜੁਲਾਈ 2020 ਵਿੱਚ ਹੋਈ ਸੀ, ਜਿਸ ਵਿੱਚ 3 ਲੋਕ ਮਾਰੇ ਗਏ ਸਨ। ਰਾਜੌਰੀ ਜ਼ਿਲ੍ਹੇ ਦੇ ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ ਨੂੰ 18 ਜੁਲਾਈ, 2020 ਨੂੰ ਅਮਸੀਪੋਰਾ ਪਿੰਡ ਵਿੱਚ ਇੱਕ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ।

ਸੁਰੱਖਿਆ ਬਲਾਂ ਨੇ ਹਾਲਾਂਕਿ ਦਾਅਵਾ ਕੀਤਾ ਕਿ ਇਹ ਤਿੰਨੇ ਅੱਤਵਾਦੀ ਸਨ, ਜਿਨ੍ਹਾਂ ਕੋਲੋਂ ਮੁੱਠਭੇੜ ਤੋਂ ਬਾਅਦ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸ਼ੋਪੀਆਂ ਜ਼ਿਲ੍ਹੇ ਵਿੱਚ ਮਜ਼ਦੂਰ ਦੇ ਤੌਰ 'ਤੇ ਕੰਮ ਕਰਨ ਆਏ ਸਨ ਤੇ ਅੱਤਵਾਦ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ।

ਪੁਲਿਸ ਨੇ ਰਿਸ਼ਤੇਦਾਰਾਂ ਵੱਲੋਂ ਸ਼ੱਕ ਜ਼ਾਹਰ ਕਰਨ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਹੈ ਅਤੇ ਮਾਰੇ ਗਏ ਵਿਅਕਤੀਆਂ ਦੇ ਡੀਐਨਏ ਮਿਲਾਉਣ ਦੇ ਲਈ ਸੈਂਪਲ ਇਕੱਠੇ ਕੀਤੇ ਹਨ। ਹਾਲੇ ਡੀਐਨਏ ਦੀ ਰਿਪੋਰਟ ਆਉਣੀ ਬਾਕੀ ਹੈ।

ਸੈਨਾ ਦੀ ਅੰਦਰੂਨੀ ਜਾਂਚ, ਜਿਨ੍ਹਾਂ ਦੇ ਨਤੀਜਿਆਂ ਨੂੰ ਸ਼ੁੱਕਰਵਾਰ ਨੂੰ ਜਨਤਕ ਕੀਤਾ ਗਿਆ, ਉਸ ਵਿੱਚ ਕਿਹਾ ਗਿਆ ਹੈ ਕਿ ਜਾਂਚ ਵਿੱਚ ਕੁਝ ਸਬੂਤ ਸਾਹਮਣੇ ਆਏ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੁਹਿੰਮ ਦੌਰਾਨ ਏਐਫਐਸਪੀਏ ਦੇ ਅਧਿਕਾਰ ਅਧੀਨ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਗਈ ਸੀ ਅਤੇ ਸੁਪਰੀਮ ਕੋਰਟ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ ਤੇ ਫ਼ੌਜ ਮੁਖੀ ਵੱਲੋਂ ਨਿਰਧਾਰਤ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਮੁੱਢਲੀ ਜਾਂਚ ਵਿੱਚ, ਸਮਰੱਥ ਅਨੁਸ਼ਾਸਨੀ ਅਥਾਰਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮੁੱਢਲੇ ਪੱਖ ਤੋਂ ਜਵਾਬਦੇਹ ਪਾਏ ਗਏ ਵਿਅਕਤੀਆਂ ਵਿਰੁੱਧ ਆਰਮੀ ਐਕਟ ਅਧੀਨ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰੇ। ਜਾਂਚ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਤਵਾਦ ਜਾਂ ਇਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਤਿੰਨ ਵਿਅਕਤੀਆਂ ਦੇ ਕਥਿਤ ਤੌਰ ’ਤੇ ਸ਼ਾਮਲ ਹੋਣ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਕਾਰਵਾਈ ਦੇ ਨੈਤਿਕ ਆਚਰਣ ਲਈ ਵਚਨਬੱਧ ਹੈ।

ABOUT THE AUTHOR

...view details