ਪੰਜਾਬ

punjab

ETV Bharat / bharat

ਭਾਰਤ ਨੇ ਮੋਢੇ ਉੱਤੇ ਰੱਖ ਕੇ ਚਲਾਈ ਜਾਣ ਵਾਲੀ ਮਿਸਾਇਲ ਕੀਤੀ ਤਾਇਨਾਤ

ਚੀਨੀ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤੀ ਫ਼ੌਜ ਨੇ ਐਲਏਸੀ ਦੇ ਖੇਤਰਾਂ ਵਿੱਚ ਮੋਢੇ ਉੱਤੇ ਰੱਖ ਕੇ ਚਲਾਉਣ ਵਾਲੀ ਮਾਰੂ ਮਿਜ਼ਾਈਲ ਫ਼ਾਇਰਿੰਗ ਨਾਲ ਲੈਸ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਇਹ ਮਿਜ਼ਾਈਲਾਂ ਹਵਾਈ ਜਗ੍ਹਾ ਦੀ ਉਲੰਘਣਾ ਕਰਨ ਵਾਲੇ ਜਹਾਜ਼ਾਂ ਨੂੰ ਆਸਾਨੀ ਨਾਲ ਢੇਰ ਕਰ ਸਕਦੀਆਂ ਹਨ।

ਤਸਵੀਰ
ਤਸਵੀਰ

By

Published : Aug 25, 2020, 8:29 PM IST

ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਚੀਨੀ ਸਰਗਰਮੀਆਂ ਦੇ ਮੱਦੇਨਜ਼ਰ ਭਾਰਤ ਨੇ ਉਚਾਈ ਵਾਲੇ ਖੇਤਰਾਂ ਵਿੱਚ ਮੋਢੇ 'ਤੇ ਰੱਖ ਕੇ ਚੱਲਣ ਵਾਲੀਆਂ ਹਵਾਈ ਰੱਖਿਆ ਮਿਜ਼ਾਈਲਾਂ ਨਾਲ ਲੈਸ ਫ਼ੌਜਾਂ ਨੂੰ ਤਾਇਨਾਤ ਕੀਤਾ ਹੈ।

ਸ਼ੋਲਡਰ ਫਾਇਰ ਏਅਰ ਡਿਫੈਂਸ ਮਿਜ਼ਾਈਲ ਨੂੰ ਜਵਾਨ ਆਪਣੇ ਮੋਢੇ 'ਤੇ ਰੱਖਕੇ ਹਮਲਾ ਕਰ ਸਕਦਾ ਹੈ। ਇਸ ਤੋਂ ਇਲਾਵਾ ਦੁਸ਼ਮਣ ਦੇ ਹੈਲੀਕਾਪਟਰਾਂ, ਲੜਾਕੂ ਜਹਾਜ਼ਾਂ ਜਾਂ ਡਰੋਨ ਨੂੰ ਵੀ ਅਸਾਨੀ ਨਾਲ ਨਿਸ਼ਾਨਾ ਬਣਾ ਸਕਦਾ ਹੈ।

ਸੂਤਰਾਂ ਅਨੁਸਾਰ ਸਰਹੱਦ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੇ ਦੁਸ਼ਮਣ ਸੈਨਾ ਦੇ ਜਹਾਜ਼ਾਂ ਨਾਲ ਨਜਿੱਠਣ ਲਈ ਰੂਸ ਦੀ ਇਗਲਾ ਏਅਰ ਡਿਫੈਂਸ ਸਿਸਟਮ ਨਾਲ ਲੈਸ, ਸਰਹੱਦੀ ਲਾਈਨ ਦੇ ਨਾਲ ਲੱਗਦੇ ਮਹੱਤਵਪੂਰਨ ਇਲਾਕਿਆਂ ਵਿੱਚ ਭਾਰਤੀ ਫ਼ੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਧਿਆਨ ਯੋਗ ਹੈ ਕਿ ਭਾਰਤੀ ਫ਼ੌਜ ਨੇ ਨਾ ਸਿਰਫ ਸ਼ੋਲਡਰ ਫਾਇਰ ਏਅਰ ਡਿਫੈਂਸ ਮਿਜ਼ਾਈਲ ਨੂੰ ਸਰਹੱਦ `ਤੇ ਤਾਇਨਾਤ ਕੀਤਾ ਹੈ, ਬਲਕਿ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵੀ ਤਾਇਨਾਤ ਕੀਤੀਆਂ ਹਨ।

ਦੱਸ ਦੇਈਏ ਕਿ ਹਾਲ ਹੀ ਵਿੱਚ ਚੀਨੀ ਹੈਲੀਕਾਪਟਰਾਂ ਨੇ ਭਾਰਤੀ ਖੇਤਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ, ਭਾਰਤੀ ਫ਼ੌਜ ਨੇ ਮਈ ਦੇ ਪਹਿਲੇ ਹਫ਼ਤੇ ਵਿੱਚ ਚੀਨੀ ਹਵਾਈ ਗਤੀਵਿਧੀਆਂ ਨੂੰ ਨਾਕਾਮ ਕਰਨ ਲਈ ਐਸਯੂ -30 ਐਮਕੇਆਈ ਜਹਾਜ਼ ਨੂੰ ਇਸ ਖੇਤਰ ਵਿੱਚ ਤਾਇਨਾਤ ਕੀਤਾ ਸੀ।

ਭਾਰਤ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਚੀਨੀ ਏਅਰਬੇਸਾਂ 'ਤੇ ਤਿੱਖੀ ਨਜ਼ਰ ਰੱਖਦਾ ਆ ਰਿਹਾ ਹੈ ਜਿੱਥੇ ਅਜੋਕੇ ਸਮੇਂ 'ਚ ਕਾਫ਼ੀ ਹਰਕਤ ਦੇਖਣ ਨੂੰ ਮਿਲ ਰਹੀ ਹੈ। ਚੀਨੀ ਹਵਾਈ ਸੈਨਾ ਦੇ ਹੋਟਨ, ਗਾਰ ਗੁਨਸਾ, ਕਸ਼ਗਰ, ਹੋਪਿੰਗ, ਕੋਂਕਾ ਜੋਂਗ, ਲਿੰਜੀ ਤੇ ਪੰਗਤ ਏਅਰਬੇਸ ਜ਼ਿਨਜਿਆਂਗ ਅਤੇ ਤਿੱਬਤ ਖੇਤਰ ਵਿੱਚ ਬਹੁਤ ਸਰਗਰਮ ਹਨ। ਇਹ ਦੱਸਣਯੋਗ ਹੈ ਕਿ ਚੀਨ ਨੇ ਹਾਲ ਹੀ ਵਿੱਚ ਆਪਣੇ ਬਹੁਤ ਸਾਰੇ ਏਅਰਬੇਸਾਂ ਨੂੰ ਅਪਗ੍ਰੇਡ ਕੀਤਾ ਹੈ।

ABOUT THE AUTHOR

...view details