ਨਵੀਂ ਦਿੱਲੀ: ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਐਤਵਾਰ ਨੂੰ ਇਥੇ ਇਨਫੈਂਟਰੀ ਦਿਵਸ ਮੌਕੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸਲਾਮੀ ਦਿੱਤੀ।
ਸਿੱਖ ਰੈਜੀਮੈਂਟ ਦੀ ਪਹਿਲੀ ਜਿੱਤ 'ਤੇ ਸੈਨਾ ਮੁਖੀ ਨੇ ਦਿੱਤੀ ਵਧਾਈ - Army Chief General Bipin Rawat
ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਇਨਫੈਂਟਰੀ ਦਿਵਸ 'ਤੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਯੁੱਧ ਯਾਦਗਾਰ ਵਿਖੇ ਇੱਕ ਮਾਲਾ ਸਮਾਗਮ ਵਿੱਚ ਸ਼ਿਰਕਤ ਕੀਤੀ।
ਫ਼ੋਟੋ
ਭਾਰਤੀ ਫੌਜ ਨੇ 27 ਅਕਤੂਬਰ, 1947 ਨੂੰ ਕਸ਼ਮੀਰ ਵਾਦੀ ਵਿੱਚ ਭਾਰਤੀ ਧਰਤੀ 'ਤੇ ਪਹਿਲੇ ਹਮਲੇ ਨੂੰ ਪਛਾੜ ਦਿੱਤਾ ਸੀ। ਇਹ ਜਿੱਤ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੇ ਕਰਮਚਾਰੀਆਂ ਵੱਲੋਂ ਹਾਸਲ ਕੀਤੀ ਗਈ ਸੀ ਜਿਸ ਤੋਂ ਬਾਅਦ ਭਾਰਤ ਵਿੱਚ ਇਨਫੈਂਟਰੀ ਦਿਵਸ ਅਜ਼ਾਦ ਭਾਰਤ ਦੇ ਪਹਿਲੇ ਸੈਨਿਕ ਘਟਨਾ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ।
ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਆਫੀਸ਼ੀਅਲ ਟਵੀਟਰ ਹੈਂਡਲ 'ਤੇ ਟਵੀਟ ਕਰ ਕੇ ਇਨਫੈਂਟਰੀ ਦੇ ਸਾਰੇ ਰੈਂਕਾਂ ਦੇ ਜਵਾਨਾਂ ਨੂੰ ਵਧਾਈਆਂ ਦਿੱਤੀਆਂ ਹਨ।