ਪੰਜਾਬ

punjab

ETV Bharat / bharat

ਅੱਜ ਹੋ ਸਕਦੇ ਪਹਿਲੇ ਚੀਫ਼ ਆਫ਼ ਡਿਫ਼ੈਂਸ ਦਾ ਐਲਾਨ - army cheif bipin rawat will be first COD

ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫ਼ੈਂਸ ਦਾ ਅੱਜ ਯਾਨੀ(30 ਦਸੰਬਰ) ਨੂੰ ਐਲਾਨ ਹੋ ਸਕਦਾ ਹੈ। ਇਸ ਦੀ ਦੌੜ ਵਿੱਚ ਸਭ ਤੋਂ ਅੱਗੇ ਜਨਰਲ ਬਿਪਿਨ ਰਾਵਤ ਹਨ।

ਚੀਫ਼ ਆਫ਼ ਡਿਫ਼ੈਸ
ਚੀਫ਼ ਆਫ਼ ਡਿਫ਼ੈਸ

By

Published : Dec 30, 2019, 10:31 AM IST

Updated : Dec 30, 2019, 11:51 AM IST

ਨਵੀਂ ਦਿੱਲੀ: ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਦਾ ਐਲਾਨ ਸੋਮਵਾਰ ਨੂੰ ਹੋ ਸਕਦਾ ਹੈ। ਇਹ ਚਰਚਾ ਹੈ ਕਿ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਨ ਗੀ ਸੀਡੀਐਸ(ਸੰਯੁਕਤ ਰੱਖਿਆ ਸੇਵਾਵਾਂ) ਬਣਨਗੇ। ਜਨਰਲ ਰਾਵਤ ਮੰਗਲਵਾਰ ਨੂੰ ਹੀ ਥਲ ਸੈਨਾ ਦੇ ਅਹੁਦੇ ਤੋਂ ਸੇਵਾ ਮੁਕਤ ਹੋਣਗੇ।

ਜ਼ਿਕਰ ਕਰ ਦਈਏ ਕਿ ਸੀਡੀਐਸ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਸੀਡੀਐਸ ਆਪਣੇ ਅਹੁਦੇ ਤੇ 65 ਸਾਲ ਦੀ ਉਮਰ ਤੱਕ ਬਣੇ ਰਹਿ ਸਕਦੇ ਹਨ। ਦੱਸ ਦਈਏ ਕਿ ਸੀਡੀਐਸ ਫੋਰ ਸਟਾਰ ਜਨਰਲ ਹੋਵੇਗਾ। ਸੀਡੀਐਸ ਦੇ ਜਿੰਮੇ ਫ਼ੌਜ ਦੇ ਤਿੰਨਾਂ ਭਾਗਾਂ ਵਿੱਚ ਤਾਲਮੇਲ ਤੋਂ ਇਲਾਵਾ ਯੁੱਧ ਦੌਰਾਨ ਸਿੰਗਲ ਪੋਆਂਇੰਟ ਆਦੇਸ਼ ਦੇਣ ਦਾ ਅਧਿਕਾਰੀ ਵੀ ਹੋਵੇਗਾ।

ਇਸ ਦਾ ਮਤਲਬ ਹੈ ਕਿ ਤਿੰਨਾਂ ਫ਼ੌਜਾਂ ਨੂੰ ਇੱਕ ਹੀ ਆਦੇਸ਼ ਜਾਰੀ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਾਇਬਰ ਅਤੇ ਸਪੇਸ ਕਮਾਂਡ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਜ਼ਿਕਰ ਕਰ ਦਈਏ ਕਿ ਕਾਰਗਿਲ ਦੀ ਲੜਾਈ ਤੋਂ ਬਾਅਦ ਬਣੀ ਕਮੇਟੀ ਨੇ ਸੀਡੀਐਸ ਦੀ ਸਿਫਾਰਿਸ਼ ਕੀਤੀ ਸੀ ਤਾਂ ਕਿ ਫ਼ੌਜਾਂ ਦੇ ਵਿਚਾਲੇ ਵਧੀਆ ਤਾਲਮੇਲ ਹੋ ਸਕੇ।

ਪ੍ਰਧਾਨ ਮੰਤਰੀ ਨਰਿੰਦਰ ਨੋਦੀ ਨੇ ਇਸ ਸਾਲ 15 ਅਗਸਤ ਨੂੰ ਲਾਲ ਕਿਲੇ ਵਿੱਚ ਦਿੱਤੇ ਗਏ ਭਾਸ਼ਣ ਵਿੱਚ ਸੀਡੀਐਸ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਸੀ ਜਿਸ ਦੀ ਰਿਪੋਰਟ ਤੋਂ ਬਾਅਦ ਸੀਡੀਐਸ ਦਾ ਐਲਾਨ ਹੋਇਆ ਸੀ।

ਸੀਡੀਐਸ ਦੀ ਰੇਸ ਵਿੱਚ ਸਭ ਤੋਂ ਅੱਗੇ ਮੌਜੂਦਾ ਫ਼ੌਜ ਮੁਖੀ ਜਨਰਲ ਰਾਵਤ ਜਾਪਦੇ ਹਨ। ਕਿਉਂਕਿ ਉਨ੍ਹਾਂ ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਵਿੱਚ ਅੱਤਵਾਦ ਦਾ ਲੱਗਭਗ ਸਫਾਇਆ ਹੋ ਗਿਆ।

Last Updated : Dec 30, 2019, 11:51 AM IST

ABOUT THE AUTHOR

...view details