ਨਵੀਂ ਦਿੱਲੀ: ਪਿਛਲੇ ਦਿਨੀਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐੱਨਡੀ ਤਿਵਾੜੀ ਦੀ ਨੂੰਹ ਅਪੂਰਵਾ ਨੇ ਉਨ੍ਹਾਂ ਦੇ ਪੁੱਤਰ ਰੋਹਿਤ ਸ਼ੁਕਲਾ ਦਾ ਕਤਲ ਕਰ ਦਿੱਤਾ ਸੀ। ਇਸ ਕਤਲ ਦਾ ਕਾਰਨ ਰੋਹਿਤ ਦੇ ਹੋਰ ਕਿਸੇ ਨਾਲ ਔਰਤ ਨਾਲ ਸਬੰਧਾਂ ਦਾ ਸ਼ੱਕ ਹੋਣਾ ਤੇ ਜ਼ਾਇਦਾਦ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।
ਰੋਹਿਤ ਸ਼ੁਕਲਾ ਕਤਲ ਮਾਮਲੇ 'ਚ ਇੱਕ ਹੋਰ ਸੱਚ ਆਇਆ ਸਾਹਮਣੇ - national news
ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨ ਡੀ ਤਿਵਾੜੀ ਦੇ ਪੁੱਤਰ ਰੋਹਿਤ ਸ਼ੁਕਲਾ ਦੇ ਕਤਲ ਮਾਮਲੇ 'ਚ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਦੌਰਾਨ ਉਸ ਦੀ ਪਤਨੀ ਅਪੂਰਵਾ ਵਲੋਂ ਉਸ ਦਾ ਕਤਲ ਕਰਨ ਦੀ ਵਜ੍ਹਾ ਦਾ ਸੱਚ ਸਾਹਮਣੇ ਆਇਆ ਹੈ।
ਫ਼ਾਇਲ ਫ਼ੋਟੋ
ਦੱਸ ਦਈਏ, ਅਪੂਰਵਾ ਸ਼ੁਕਲਾ ਨੇ 16 ਅਪ੍ਰੈਲ ਨੂੰ ਰੋਹਿਤ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਜਦੋਂ ਅਪੂਰਵਾ ਆਪਣੇ ਕਮਰੇ ਵਿੱਚ ਗਈ ਤਾਂ ਉਸ ਨੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕੀਤਾ। ਅਪੂਰਵਾ ਲਈ ਰੋਹਿਤ ਉਸ ਦੀ ਬਦਕਿਸਤੀ ਦਾ ਕਾਰਨ ਬਣ ਗਿਆ ਸੀ।
ਉਸ ਨੂੰ ਲੱਗਦਾ ਸੀ ਕਿ ਰੋਹਿਤ ਦੇ 'ਉਸ' ਔਰਤ ਨਾਲ ਸਬੰਧ ਹਨ ਤੇ ਉਸ ਨੂੰ ਲੱਗਦਾ ਸੀ ਕਿ ਸਾਰੀ ਜ਼ਾਇਦਾਦ ਉਸ ਔਰਤ ਦੇ 8 ਸਾਲ ਦੇ ਪੁੱਤਰ ਕੋਲ ਚਲੀ ਜਾਵੇਗੀ ਤੇ ਉਸ ਨੂੰ ਕੁਝ ਵੀ ਹਾਸਿਲ ਨਹੀਂ ਹੋਵੇਗਾ। ਅਪੂਰਵਾ ਨੂੰ ਇਸ ਗੱਲ ਦਾ ਡਰ ਦਿਲ 'ਚ ਹੀ ਸਤਾਉਂਦਾ ਰਿਹਾ ਸੀ ਜੋ ਕਿ ਰੋਹਿਤ ਦੇ ਕਤਲ ਦਾ ਕਾਰਨ ਬਣ ਗਿਆ।