ਪੰਜਾਬ

punjab

ETV Bharat / bharat

ਆਪ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ - Rajguru

ਆਮ ਆਦਮੀ ਪਾਰਟੀ ਨੇ ਟਵੀਟ ਰਾਹੀਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸਣਯੋਗ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਖ਼ਾਸ ਹੈ। ਇਸ ਦਿਨ ਸਾਲ 1931 ਵਿੱਚ ਸ਼ਹੀਦ ਭਗਤ ਸਿੰਘ 'ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਅੱਜ ਪੁਰਾ ਦੇਸ਼ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀ ਗਈ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ।

ਆਪ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

By

Published : Mar 23, 2019, 1:31 PM IST

ਨਵੀਂ ਦਿੱਲੀ : ਸ਼ਹੀਦੀ ਦਿਵਸ ਦੇ ਮੌਕੇ 'ਤੇ ਆਮ ਆਦਮੀ ਪਾਰਟੀ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਟਵੀਟ ਰਾਹੀਂਸ਼ਰਧਾਜਲੀ ਦਿੱਤੀ ।

ਪਾਰਟੀ ਨੇ ਆਪਣੇ ਟਵੀਟ ਵਿੱਚ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਭਗਤ ਸਿੰਘ ਦੀ ਇੱਕ ਲਾਈਨ ਲਿੱਖੀ ਹੈ ," ਮਰ ਕੇ ਭੀ ਨਾ ਨਿਕਲੇਗੀ ਦਿਲ ਸੇ ਵਤਨ ਕੀ ਉਲਫ਼ਤ , ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਤਨ ਆਏਗੀ। "

23 ਮਾਰਚ ਨੂੰ ਦਿੱਤੀ ਗਈ ਸੀ ਫ਼ਾਸੀ ਦੀ ਸਜ਼ਾ

ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ , ਸੁਖਦੇਵ ਨੂੰ 23 ਮਾਰਚ ਸਾਲ 1931 'ਚ ਲੱਖਪਤ ਜੇਲ੍ਹ ਜੋ ਕਿ ਮੌਜੂਦਾ ਸਮੇਂ ਲਾਹੌਰ ( ਪਾਕਿਸਤਾਨ) ਵਿੱਚ ਹੈ ਉਥੇ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਉੱਤੇ ਬਰਤਾਨੀਆ ਸਰਕਾਰ ਦਾ ਵਿਰੋਧ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਵੇਲੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ 23 ਸਾਲ ਸੀ। ਸ਼ਹੀਦ ਭਗਤ ਸਿੰਘ ਦਾ ਮੰਨਣਾ ਸੀ ਕਿ ਆਜ਼ਾਦੀ ਮੰਗਣ ਨਾਲੋਂ ਚੰਗਾ ਹੈ ਕਿ ਇਸ ਨੂੰ ਹਥਿਆਰਬੰਦ ਸੰਘਰਸ਼ ਦੀ ਤਾਕਤ ਨਾਲ ਖ਼ੋਹ ਲਿਆ ਜਾਵੇ।

ABOUT THE AUTHOR

...view details