ਪੰਜਾਬ

punjab

ETV Bharat / bharat

'ਮਿਜ਼ਾਈਲ ਮੈਨ' ਦੇ ਕਮਾਲ ਤੋਂ ਹਰ ਨੌਜਵਾਨ ਪ੍ਰੇਰਿਤ - Missile Man of India

ਡਾ. ਏਪੀਜੇ ਅਬਦੁਲ ਕਲਾਮ ਨੇ ਵਿਗਿਆਨ ਦੇ ਖੇਤਰ ਵਿੱਚ ਇੰਨਾ ਯੋਗਦਾਨ ਦਿੱਤਾ ਕਿ ਉਹ ਦੁਨੀਆ ਵਿੱਚ ਨਾ ਹੋ ਕੇ ਵੀ ਹਰ ਇੱਕ ਲਈ ਪ੍ਰੇਰਕ ਬਣੇ ਹੋਏ ਹਨ, ਜਿਸ ਕਰ ਕੇ ਉਨ੍ਹਾਂ ਨੂੰ 'ਮਿਜ਼ਾਈਲ ਮੈਨ ਆਫ਼ ਇੰਡੀਆ' ਦਾ ਖ਼ਿਤਾਬ ਮਿਲਿਆ।

ਡਾ. ਏਪੀਜੇ ਅਬਦੁਲ ਕਲਾਮ

By

Published : Jul 27, 2019, 11:15 PM IST

ਨਵੀਂ ਦਿੱਲੀ: 27 ਜੁਲਾਈ, 2015 ਨੂੰ ਭਾਰਤ ਦੇ 11ਵੇਂ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੇ ਸਦੀਵੀ ਵਿਛੋੜੇ ਦੇ ਜਾਣ ਕਾਰਨ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਛਾ ਗਈ ਸੀ। 'ਪੀਪੁਲਸ ਪ੍ਰੇਸਿਡੈਂਟ' ਨਾਲ ਜਾਣੇ ਜਾਂਦੇ ਡਾ. ਕਲਾਮ ਨੂੰ ਅੱਜ ਵੀ ਏਰੋਨਾਟਿਕਸ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਆਪਣੀ ਮੌਤ ਦੇ ਬਾਅਦ ਵੀ ਪ੍ਰੇਰਣਾਦਾਇਕ ਬਣੇ ਹੋਏ ਹਨ।
ਡਾ. ਅਬਦੁਲ ਕਲਾਮ ਨੂੰ 'ਮਿਜ਼ਾਈਲ ਮੈਨ ਆਫ਼ ਇੰਡਿਆ' ਦਾ ਖਿਤਾਬ ਦਿਵਾਇਆ। ਉਨ੍ਹਾਂ ਨੇ 2002 ਤੋਂ 2007 ਤੱਕ ਦੇਸ਼ ਦੇ ਰਾਸ਼ਟਰਪਤੀ ਵਜੋਂ ਕੰਮ ਕੀਤਾ ਅਤੇ ਆਪਣੀ ਸਾਦਗੀ ਅਤੇ ਬੇਹੱਦ ਗਿਆਨ ਨਾਲ ਦੇਸ਼ਵਾਸੀਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦੀ ਬਰਸੀ ਉੱਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਦੇ ਸੰਦੇਸ਼ਾਂ ਨਾਲ ਹੀ ਉਨ੍ਹਾਂ ਨੂੰ ਯਾਦ ਕੀਤਾ।
ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪ੍ਰੀਮੋ ਮਮਤਾ ਬਨਰਜੀ ਨੇ ਇੱਕ ਟਵਿੱਟਰ ਪੋਸਟ ਵਿੱਚ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਯਾਦ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 'ਮਿਜ਼ਾਈਲ ਮੈਨ' ਨੂੰ ਯਾਦ ਕੀਤਾ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਅਤੇ ਹੋਰ ਵੀ ਕਈ ਨੇਤਾਵਾਂ ਨੇ ਵੀ ਭਾਰਤ ਦੇ 11ਵੇਂ ਰਾਸ਼ਟਰਪਤੀ ਨੂੰ ਯਾਦ ਕੀਤਾ ਅਤੇ ਟਵੀਟ ਉੱਤੇ ਲਿਖਿਆ।

ABOUT THE AUTHOR

...view details