ਮੁੰਬਈ: ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2019 ਵਿੱਚ ਕਈ ਉੱਘੇ ਕਲਾਕਾਰ, ਸਿਆਸਤਦਾਨ ਅਤੇ ਕਈ ਹੋਰ ਖਿਡਾਰੀ ਇਸ ਸਮਾਗਮ ਦਾ ਹਿੱਸਾ ਰਹੇ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਐਨਆਰਆਈ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਉੱਘੇ ਅਦਾਕਾਰ ਜਿਵੇਂ, ਅਨਿਲ ਕਪੂਰ, ਅਕਸ਼ੇ ਕੁਮਾਰ, ਕਰੀਨਾ ਕਪੂਰ ਇਸ ਸਮਾਗਮ ਦਾ ਹਿੱਸਾ ਬਣੇ।
ਹੋਰ ਪੜ੍ਹੋ: Pati Patni Aur Woh: ਪਹਿਲੇ ਹੀ ਦਿਨ ਪਾਈਆਂ ਬਾਕਸ ਆਫਿਸ 'ਤੇ ਧੂੰਮਾਂ
ਦੱਸ ਦੇਈਏ ਕਿ ਅਨਿਲ ਕਪੂਰ ਨੇ ਸਮਾਗਮ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਦੀ ਜਾਣਕਾਰੀ ਅਨਿਲ ਕਪੂਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਰਾਹੀ ਸਾਂਝੀ ਕੀਤੀ ਹੈ।