ਪੰਜਾਬ

punjab

ETV Bharat / bharat

ਅਨਾਰਕਲੀ ਦੇ ਸੂਟ ਤਾਂ ਸੁਣੇ ਹੋਣਗੇ ਪਰ ਅਨਾਰਕਲੀ ਦੇ ਹੈਂਡਪੰਪ ਬਾਰੇ ਸੁਣਿਆ? - handpump

ਉੱਤਰਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਹੈਂਡਪੰਪ ਜੋ ਦੀਵਾਰ ਦੇ ਵਿੱਚ ਚਿਣਿਆ ਹੋਇਆ ਹੈ। ਉੱਥੇ ਦੇ ਸਥਾਨਕ ਲੋਕਾਂ ਨੇ ਹੈਂਡਪੰਪ ਦਾ ਨਾਂਅ ਅਨਾਰਕਲੀ ਹੈਂਡਪੰਪ ਰੱਖਿਆ ਹੈ।

ਫ਼ੋਟੋ

By

Published : Jun 30, 2019, 9:10 AM IST

ਨਵੀਂ ਦਿੱਲੀ : ਉੱਤਰਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਅਜੀਬ ਜਿਹੀ ਘਟਨਾ ਸਾਹਮਣੇ ਆਈ ਹੈ। ਇੱਥੇ ਦੀ ਇਕ ਹਾਊਸਿੰਗ ਸੋਸਾਇਟੀ ਦੀ ਸੀਮਾ 'ਚ ਹੈਂਡਪੰਪ ਅੱਧਾ ਦਬਿਆ ਹੋਇਆ ਹੈ। ਇੱਥੇ ਦੇ ਸਥਾਨਕ ਵਾਸੀਆਂ ਨੇ ਇਸ ਹੈਂਡਪੰਪ ਨੂੰ ਅਨਾਰਕਲੀ ਹੈਂਡਪੰਪ ਦਾ ਨਾਂਅ ਦੇ ਦਿੱਤਾ ਹੈ।
ਪੋਲੀਟੇਕਨਿਕ ਚੋਰਾਹੇ ਦੇ ਕੋਲ ਬਣੇ ਇਸ ਹੈਂਡਪੰਪ ਦਾ ਹਾਲ ਇਹ ਹੈ ਕਿ ਇਹ ਭੂਮੀ ਹਾਉਸਿੰਗ ਵਿਕਾਸ ਦੇ ਪ੍ਰੋਜੈਕਟ ਅਧੀਨ ਬਣਿਆ ਹੈ।ਜਦੋਂ ਭੂਮੀ ਹਾਉਸਿੰਗ ਵਿਕਾਸ ਨੇ ਚਾਰਦੀਵਾਰੀ ਦਾ ਨਿਰਮਾਨ ਕੀਤਾ ਤਾਂ ਇਸ ਨੂੰ ਉਪਰ ਬਣਾਇਆ ਗਿਆ ਸੀ। ਹੁਣ ਅੱਧਾ ਹੈਂਡਪੰਪ ਦੀਵਾਰ 'ਚ ਹੈ ਅਤੇ ਦੂਜਾ ਹਿੱਸਾ ਬਾਹਰ ਨੂੰ ਹੈ। ਇੱਥੇ ਦੇ ਸਥਾਨਕ ਵਾਸੀਆਂ ਦਾ ਕਹਿਣਾ ਇਹ ਹੈ ਕਿ ਇਸ ਦੇ ਨਿਰਮਾਨ ਵੇਲੇ ਦੀਵਾਰ ਨੂੰ ਮਜ਼ਦੂਰਾਂ ਨੇ ਵੀ ਨਹੀਂ ਵੇਖਿਆ ਸੀ।
ਇਹ ਹੈਂਡਪੰਪ ਦੀਵਾਰ 'ਚ ਦੱਬਿਆ ਹੋਇਆ ਹੈ ਅਤੇ ਪਾਣੀ ਲੈਣ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਇਸ ਲਈ ਸਥਾਨਕ ਵਾਸੀਆਂ ਨੇ ਇਸ ਨੂੰ ਅਨਾਰਕਲੀ ਹੈਂਡਪੰਪ ਦਾ ਨਾਂਅ ਦੇ ਦਿੱਤਾ ਹੈ। ਪੀਰੀਅਡ ਫ਼ਿਲਮ ਮੁਗਲ-ਏ-ਆਜ਼ਮ 'ਚ ਮੁਗਲ ਸਮਰਾਟ ਅਕਬਰ ਦੇ ਆਦੇਸ਼ ਤੋਂ ਬਾਅਦ ਅਨਾਰਕਲੀ ਨੂੰ ਦੀਵਾਰਾਂ 'ਚ ਜ਼ਿੰਦਾ ਦਫ਼ਣ ਕੀਤਾ ਗਿਆ ਸੀ।
ਹੈਂਡਪੰਪ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਨਿਰਮਾਨ ਕਾਰਜ਼ ਲਈ ਬਾਊਂਡਰੀ ਵਾਲ ਦੀ ਯੋਜਨਾ ਬਣਾਈ ਗਈ ਸੀ। ਇਸ ਲਈ ਹੈਂਡਪੰਪ ਦੇ ਉਪਰ ਦੀਵਾਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ।

For All Latest Updates

ABOUT THE AUTHOR

...view details