ਪੰਜਾਬ

punjab

ETV Bharat / bharat

ਕਰਨਾਟਕਾ ਦੇ ਇੰਜੀਨੀਅਰ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ

ਹੁੱਬਲੀ ਦੇ ਇੰਜੀਨੀਅਰ ਵੀਰੱਪਾ ਅਰਾਕਰੀ ਵੱਲੋਂ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ ਕੀਤਾ ਜਾ ਰਿਹਾ ਹੈ। ਵੀਰੱਪਾ ਸ਼ਹਿਰ ਭਰ 'ਚ ਘਰ-ਘਰ ਜਾ ਕੇ ਇਕੱਲਿਆਂ ਹੀ ਪਲਾਸਟਿਕ ਦਾ ਕੂੜਾ-ਇਕੱਠਾ ਕਰ ਰਹੇ ਹਨ।

ਕਰਨਾਟਕਾ ਦੇ ਇੰਜੀਨੀਅਰ ਦਾ ਪਲਾਸਟਿਕ ਮੁਕਤ ਸ਼ਹਿਰ
ਕਰਨਾਟਕਾ ਦੇ ਇੰਜੀਨੀਅਰ ਦਾ ਪਲਾਸਟਿਕ ਮੁਕਤ ਸ਼ਹਿਰ

By

Published : Jan 26, 2020, 7:07 AM IST

ਕਰਨਾਟਕਾ: ਹੁੱਬਲੀ ਤੋਂ ਆਏ ਇੱਕ ਇੰਜੀਨੀਅਰ ਨੇ ਪਲਾਸਟਿਕ ਦੇ ਖ਼ਤਰੇ ਵਿਰੁੱਧ ਲੜਾਈ ਦਾ ਐਲਾਨ ਕੀਤਾ ਹੈ। ਵੀਰੱਪਾ ਅਰਾਕਰੀ, ਜੋ ਕਿ ਪੇਸ਼ੇ ਤੋਂ ਇਲੈਕਟ੍ਰੀਕਲ ਇੰਜੀਨੀਅਰ ਹਨ, ਉਹ ਸ਼ਹਿਰ ਭਰ 'ਚ ਘਰ-ਘਰ ਜਾ ਕੇ ਇਕੱਲਿਆਂ ਹੀ ਪਲਾਸਟਿਕ ਦਾ ਕੂੜਾ-ਇਕੱਠਾ ਕਰਦੇ ਹਨ।

ਕਰਨਾਟਕਾ ਦੇ ਇੰਜੀਨੀਅਰ ਦਾ ਪਲਾਸਟਿਕ ਮੁਕਤ ਸ਼ਹਿਰ

ਉਹ ਲੋਕਾਂ ਵਿੱਚ ਪਲਾਸਟਿਕ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਵੀ ਫੈਲਾ ਰਹੇ ਹਨ। ਵੀਰੱਪਾ ਇੱਕ ਕੰਪਿਉਟਰ ਟ੍ਰੇਨਰ ਵੀ ਹਨ, ਜੋ ਨਾਲ ਨਾਲ ਸਿਲਾਈ ਕਲਾਸਾਂ ਵੀ ਚਲਾਉਂਦੇ ਹਨ। ਇੰਨੇ ਪੇਸ਼ਿਆਂ ਵਿੱਚ ਪੈਣ ਦਾ ਉਨ੍ਹਾਂ ਦਾ ਮਕਸਦ ਇਹ ਹੈ ਕਿ ਉਹ ਲੋਕ ਜੋ ਉਨ੍ਹਾਂ ਨੂੰ ਪਲਾਸਟਿਕ ਦਾ ਕੂੜਾ ਦਿੰਦੇ ਹਨ, ਜਿਸ ਦੇ ਬਦਲੇ ਉਹ ਕੁਝ ਪੈਸੇ ਦੇ ਸਕਣ।

ਵੀਰੱਪਾ ਨੇ ਕਿਹਾ, "ਪਲਾਸਟਿਕ ਦਾ ਕੂੜਾ ਬਹੁਤ ਜ਼ਿਆਦਾ ਤਬਾਹੀ ਮਚਾ ਰਿਹਾ ਹੈ ਅਤੇ ਜੇ ਅਸੀਂ ਸਿਰਫ ਆਪਣੇ ਕੰਮ ਨੂੰ ਦਿਮਾਗ ਵਿੱਚ ਰੱਖਦੇ ਹਾਂ, ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਬਣੇਗਾ। ਇਸ ਲਈ, ਮੈਂ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਪਿਛਲੇ 5 ਸਾਲਾਂ ਤੋਂ ਇਸ ਨੂੰ ਕਰ ਰਹੇ ਹਾਂ ਅਤੇ ਹੁਬਲੀ - ਧਾਰਵੜ ਖੇਤਰ ਦੇ ਲੋਕ ਵੀ ਇਸ ਕੰਮ ਲਈ ਸਮਰਥਨ ਕਰ ਰਹੇ ਹਨ। ਉਹ ਸਾਡੀ ਹੀ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ, ਉਨ੍ਹਾਂ ਦੀ ਤੰਦਰੁਸਤੀ ਅਤੇ ਵਾਤਾਵਰਣ ਲਈ ਕੰਮ ਕਰ ਰਹੇ ਹਨ।"

ਸ਼ੁਰੂਆਤੀ ਪ੍ਰਤੀਕਿਆ ਜੋ ਉਸ ਨੂੰ ਉਸਦੇ ਗੁਆਂਡੀ ਤੋਂ ਪ੍ਰਾਪਤ ਹੋਇਆ ਉਸਨੇ ਸਪਸ਼ਟ ਸੰਕੇਤ ਦਿੱਤਾ ਕਿ ਉਹ ਉਸ ਦੇ ਯਤਨਾਂ ਨਾਲ ਯਕੀਨ ਨਹੀਂ ਰੱਖਦੇ ਹਨ। ਦਰਅਸਲ, ਉਨ੍ਹਾਂ ਵਿਚੋਂ ਬਹੁਤਿਆਂ ਨੇ ਅਜਿਹਾ ਕੰਮ ਕਰਨ ਲਈ ਉਸ ਦਾ ਮਜ਼ਾਕ ਉਡਾਇਆ ਅਤੇ ਲਗਾਤਾਰ ਉਸ ਨੂੰ ਯਾਦ ਦਿਵਾਇਆ ਕਿ ਇਹ ਲੋੜੀਂਦੇ ਨਤੀਜੇ ਨਹੀਂ ਦੇਵੇਗਾ। ਪਰ ਵੀਰੱਪਾ ਆਪਣੇ ਨਿਰਧਾਰਤ ਕੀਤੇ ਟੀਚੇ ਪ੍ਰਤੀ ਦ੍ਰਿੜ ਸੀ। ਉਸ ਦੀਆਂ ਕੋਸ਼ਿਸ਼ਾਂ ਨੂੰ ਫਲ ਮਿਲਦਾ ਵੇਖ ਕੇ ਲੋਕ ਹੁਣ ਉਸ ਨਾਲ ਜੁੜਨ ਲੱਗ ਪਏ ਹਨ।

ਸਥਾਨਕ ਮਹਿਲਾ ਗੀਤਾ ਬਾਬੂਰੇ ਨੇ ਦੱਸਿਆ, "ਉਹ ਇੱਕ ਸ਼ਲਾਘਾਯੋਗ ਕੰਮ ਕਰ ਰਹੇ ਹਨ। ਕੋਈ ਵੀ ਅਜਿਹਾ ਕੰਮ ਅਸਾਨੀ ਨਾਲ ਨਹੀਂ ਕਰੇਗਾ ਕਿਉਂਕਿ ਪਹਿਲਾਂ ਪਰਿਵਾਰ ਵੱਲੋਂ ਮਦਦ ਹਾਸਲ ਨਹੀਂ ਹੁੰਦੀ। ਇੱਥੇ ਚੰਗੀ ਰਾਇ ਵੀ ਨਹੀਂ ਹੋਵੇਗੀ ਕਿਉਂਕਿ ਉਹ ਸੁੱਕਾ ਕੂੜਾ ਇਕੱਠਾ ਕਰ ਰਹੇ ਹਨ। ਸਾਰੇ ਸੰਘਰਸ਼ਾਂ ਦੇ ਬਾਵਜੂਦ ਉਸ ਨੇ ਇਸ ਕਾਰਜ ਨੂੰ ਨਹੀਂ ਛੱਡਿਆ। ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਉਨ੍ਹਾਂ ਦੇ ਮਿਸ਼ਨ ਵਿੱਚ ਸ਼ਾਮਿਲ ਹੋਏ ਹਨ।" ਬਹੁਤ ਸਾਰੀਆਂ ਘਰੇਲੂ ਔਰਤਾਂ ਹਨ ਜਿਨ੍ਹਾਂ ਨੇ ਹੁਣ ਉਸ ਦੀਆਂ ਬੇਨਤੀਆਂ ਨੂੰ ਮੰਨਿਆ ਅਤੇ ਕੂੜਾ ਕਰਕਟ ਨੂੰ ਵੱਖ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਵੀਰੱਪਾ ਨੂੰ ਪਲਾਸਟਿਕ ਦਾ ਕੂੜਾ ਦਿੱਤਾ ਜਾਂਦਾ ਹੈ।

ਸਥਾਨਕ ਮਹਿਲਾ ਮਾਇਆ ਜੋਸ਼ੀ ਨੇ ਦੱਸਿਆ, "ਉਹ ਸਾਨੂੰ ਆਪਣੇ ਕੰਮ ਬਾਰੇ ਦੱਸਣ ਲਈ ਮਿਲਿਆ ਅਤੇ ਅਸੀਂ ਉਸ ਦਾ ਸਮਰਥਨ ਕਰਨ ਲਈ ਸਹਿਮਤ ਹੋਏ। ਇੱਥੇ ਬਹੁਤ ਸਾਰਾ ਪਲਾਸਟਿਕ ਦਾ ਕੂੜਾ ਹੈ ਅਤੇ ਬਾਹਰੋਂ ਪਲਾਸਟਿਕ ਦੇ ਕੂੜੇ ਨੂੰ ਵੇਖ ਕੇ ਬਹੁਤ ਨਿਰਾਸ਼ਾ ਹੁੰਦੀ ਹੈ, ਇਸ ਲਈ ਅਸੀਂ ਇੱਥੇ ਔਰਤਾਂ ਵਿਚਾਲੇ ਇੱਕ ਮੀਟਿੰਗ ਬੁਲਾਈ ਅਤੇ ਉਨ੍ਹਾਂ ਦੇ ਕੰਮ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ।" ਵੀਰੱਪਾ ਵੱਲੋਂ ਆਪਣੇ ਖੇਤਰ ਤੋਂ ਪਲਾਸਟਿਕ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨ, ਜੋ ਇੱਕ ਸ਼ਲਾਘਾਯੋਗ ਕਦਮ ਹੈ।

ABOUT THE AUTHOR

...view details