ਨਵੀਂ ਦਿੱਲੀ : ਹਵਾਈ ਸੈਨਾ ਮੁਖੀ ਬੀਐੱਸ ਧਨੋਆ ਨੇ ਸੋਮਵਾਰ ਨੂੰ ਕਿਹਾ ਕਿ ਕਾਰਗਿੱਲ ਯੁੱਧ ਦੌਰਾਨ ਟਾਰਗੇਟਿੰਗ ਪਾਡਸ ਨੂੰ ਇਕੱਠਾ ਕਰਨ ਅਤੇ ਮਿਰਾਜ਼ 2000 ਜਹਾਜ਼ਾਂ ਲਈ ਲੇਜ਼ਰ-ਨਿਰਦੇਸ਼ਕ ਬੰਬ ਪ੍ਰਣਾਲੀ ਤਿਆਰ ਕਰਨ ਦਾ ਕੰਮ ਰਿਕਾਰਡ 12 ਦਿਨਾਂ ਵਿੱਚ ਕੀਤਾ ਗਿਆ ਸੀ। ਕਾਰਗਿੱਲ ਯੁੱਧ ਦੇ 20 ਸਾਲ ਪੂਰਾ ਹੋਣ ਮੌਕੇ ਗਵਾਲਿਅਰ ਹਵਾਈ ਸੈਨਾ ਦੇ ਅੱਡੇ ਤੇ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਵਿੱਚ ਧਨੋਆ ਨੇ ਇਹ ਗੱਲਾਂ ਕਹੀਆਂ।
ਹਵਾਈ ਸੈਨਾ ਮੁਖੀ ਨੇ ਕਿਹਾ, "ਮਿਰਾਜ 2000 ਵਿੱਚ ਬਦਲਾਅ ਦੀ ਕਿਰਿਆ ਜਾਰੀ ਸੀ ਜਿਸ ਨੂੰ ਛੇਤੀ ਪੂਰਾ ਕਰ ਲਿਆ ਗਿਆ ਅਤੇ ਫ਼ਿਰ ਇਸ ਪ੍ਰਣਾਲੀ ਨੂੰ ਕਾਰਗਿਲ ਯੁੱਧ ਵਿੱਚ ਲਿਆਂਦਾ ਗਿਆ।"
ਧਨੋਆ ਨੇ ਕਿਹਾ ਕਿ "ਲਾਇਟਿੰਗ ਟਾਰਗੇਟਿੰਗ ਪਾਡ ਅਤੇ ਲੇਜ਼ਰ ਗਾਇਡਿਡ ਬੰਬ ਪ੍ਰਣਾਲੀ ਨੂੰ ਰਿਕਾਰਡ 12 ਦਿਨਾਂ ਦੇ ਅੰਦਰ ਪੂਰਾ ਕਰ ਲਿਆ ਗਿਆ।" ਉਨ੍ਹਾਂ ਕਿਹਾ ਕਿ ਮਿਰਾਜ 2000 ਜੈੱਟ ਜਹਾਜ਼ਾਂ ਅਤੇ ਥਲ ਸੈਨਾ ਨੂੰ ਹਵਾਈ ਸੈਨਾ ਦੇ ਸਹਿਯੋਗ ਨੇ 1999 ਦੇ ਯੁੱਦ ਦਾ ਰੁਖ ਬਦਲ ਕੇ ਹੀ ਰੱਖ ਦਿੱਤਾ।
ਧਨੋਆ ਨੇ ਬਾਲਾਕੋਟ 'ਤੇ ਕਿਹਾ, "ਪਾਕਿਸਤਾਨ ਸਾਡੇ ਹਵਾਈ ਖੇਤਰ ਵਿੱਚ ਦਾਖ਼ਲ ਨਹੀਂ ਹੋ ਸਕਿਆ, ਅਸੀਂ ਉਸ ਦੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਦਕਿ ਉਹ ਸਾਡੇ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਅਸਫ਼ਲ ਰਹੇ।" ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣਾ ਏਅਰ ਸਪੇਸ ਬੰਦ ਕਰ ਰੱਖਿਆ ਹੈ ਤਾਂ ਇਹ ਉਸ ਦੀ ਸਮੱਸਿਆ ਹੈ, ਸਾਡੀ ਅਰਥਵਿਵਸਥਾ ਵੱਡੀ ਹੈ ਸਾਡੇ ਲਈ ਏਅਰ ਟ੍ਰੈਫ਼ਿਕ ਮਾਇਨੇ ਰੱਖਦਾ ਹੈ।