ਨਵੀਂ ਦਿੱਲੀ: ਏਐੱਨ-32 ਜਹਾਜ਼ ਹਾਦਸੇ 'ਚ ਲਾਪਤਾ 13 ਲੋਕਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਹਵਾਈ ਸੈਨਾ ਦੀ ਖੋਜ਼ ਟੀਮ ਅੱਜ ਏਐਨ-32 ਦੇ ਕਰੈਸ਼ ਸਾਈਟ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਕਿਸੇ ਦੇ ਵੀ ਜੀਵਤ ਹੋਣ ਦੇ ਸਬੂਤ ਨਹੀਂ ਮਿਲੇ ਹਨ। ਫ਼ੌਜ ਨੇ ਇਸ ਸਰਚ ਆਪਰੇਸ਼ਨ ਤੋਂ ਬਾਅਦ ਜਹਾਜ਼ 'ਚ ਸਵਾਰ ਸਾਰੇ ਮੁਸਾਫ਼ਰਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ।
ਏਐੱਨ-32 ਜਹਾਜ਼ ਹਾਦਸੇ 'ਚ ਨਹੀਂ ਬਚਿਆ ਕੋਈ ਜ਼ਿੰਦਾ, ਹਵਾਈ ਫ਼ੌਜ ਨੇ ਦਿੱਤੀ ਜਾਣਕਾਰੀ - AN-32 plane
ਏਅਰਫੋਰਸ ਦੀ ਸਰਚ ਟੀਮ ਵੀਰਵਾਰ ਸਵੇਰੇ ਏਐੱਨ-32 ਦੇ ਕਰੈਸ਼ ਸਾਈਟ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਕੋਈ ਵੀ ਵਿਅਕਤੀ ਜ਼ਿੰਦਾ ਨਹੀਂ ਮਿਲਿਆ। ਜਹਾਜ਼ 'ਚ ਉਸ ਸਮੇਂ 13 ਲੋਕ ਸਵਾਰ ਸਨ। ਹਵਾਈ ਫ਼ੌਜ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਇਸ ਦੁਰਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੁਰਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਰਾਹੀਂ ਕਿਹਾ ਕਿ ਹਾਦਸੇ 'ਚ ਮਾਰੇ ਗਏ ਯਾਤਰੀਆਂ ਤੇ ਕ੍ਰੂ ਮੈਂਬਰਾਂ ਦੀ ਮੌਤ ਨੂੰ ਮੰਦਭਾਗੀ ਘਟਨਾ ਦੱਸਿਆ ਹੈ ਤੇ ਦੇਸ਼ ਲਈ ਜਾਨ ਵਾਰਨ ਵਾਲੇ ਇਨ੍ਹਾਂ 13 ਯੋਧਿਆਂ ਨੂੰ ਉਹ ਸ਼ਰਧਾਂਜਲੀ ਭੇਂਟ ਕਰਦੇ ਹਨ। ਇਸ ਦੁੱਖ ਦੀ ਘੜੀ 'ਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦੀ ਹਮਦਰਦੀ ਹੈ।
3 ਜੂਨ ਨੂੰ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਏਐੱਨ-32 'ਚ ਸਵਾਰ ਕਿਸੇ ਵੀ ਵਿਅਕਤੀ ਦੇ ਜ਼ਿੰਦਾ ਹੋਣ ਦੀ ਸੰਭਾਵਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਅਸਮ ਵਿਚ ਜੋਰਹਾਟ ਤੋਂ ਏਐੱਨ -32 ਹਵਾਈ ਜਹਾਜ਼ ਨੇ ਉਡਾਣ ਭਰੀ ਸੀ। ਰੂਸੀ ਦੇ ਬਣੇ ਏਐੱਨ-32 ਜਹਾਜ਼ ਅਸਮ ਦੇ ਜੋਰਹਾਟ ਤੋਂ 3 ਜੂਨ ਨੂੰ ਚੀਨ ਦੀ ਸਰਹੱਦ ਨੇੜੇ ਮੇਂਚੁਕਾ ਐਡਵਾਂਸਡ ਲੈਂਡਿੰਗ ਵਿਖੇ ਜਾ ਰਿਹਾ ਸੀ। ਉਸਦੇ ਉਡਾਣ ਭਰਨ ਦੇ 33 ਮਿੰਟ ਬਾਅਦ ਹੀ ਦੁਪਹਿਰ ਨੂੰ ਇੱਕ ਵਜੇ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।