ਪਟਿਆਲਾ: ਭਾਰਤੀ ਹਵਾਈ ਫੌਜ ਦੇ ਜਹਾਜ਼ AN-32 ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਆਸਾਮ ਦੇ ਜੋਰਾਹਾਟ 'ਚ ਸ਼ਹੀਦ ਹੋਏ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਦੀ ਦੇਹ ਅੱਜ ਸਮਾਣਾ ਉਨ੍ਹਾਂ ਦੇ ਘਰ ਪਹੁੰਚੀ ਜਿੱਥੇ ਰਾਸ਼ਟਰੀ ਸਨਮਾਨ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
AN-32 ਹਾਦਸਾ: ਭਿੱਜੀਆਂ ਅੱਖਾਂ ਨਾਲ ਸ਼ਹੀਦ ਮੋਹਿਤ ਗਰਗ ਨੂੰ ਦਿੱਤੀ ਗਈ ਅੰਤਿਮ ਵਿਦਾਈ - flight lieutenant mohit garg
ਭਾਰਤੀ ਹਵਾਈ ਫੌਜ ਦੇ ਜਹਾਜ਼ AN-32 ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਸ਼ਹੀਦ ਹੋਏ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਦੀ ਦੇਹ ਅੱਜ ਸਮਾਣਾ ਲਿਆਂਦੀ ਗਈ, ਜਿੱਥੇ ਰਾਸ਼ਟਰੀ ਸਨਮਾਨ ਦੇਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਫ਼ੋਟੋ
ਭਿੱਜੀਆਂ ਅੱਖਾਂ ਨਾਲ ਸ਼ਹੀਦ ਮੋਹਿਤ ਗਰਗ ਨੂੰ ਦਿੱਤੀ ਗਈ ਅੰਤਿਮ ਵਿਦਾਈ
ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਸ਼ਹੀਦ ਹੋਏ 13 ਕਰੂ ਮੈਂਬਰਾਂ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਸ਼ਰਧਾਂਜਲੀ ਦਿੱਤੀ। ਬੀਤੀ 3 ਜੂਨ ਨੂੰ ਭਾਰਤੀ ਹਵਾਈ ਫੌਜ ਦਾ ਜਹਾਜ਼ AN-32 ਜੋਰਾਹਾਟ ਤੋਂ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਬੀ ਲਾਪਤਾ ਹੋ ਗਿਆ ਸੀ। ਕਈ ਦਿਨ ਭਾਲ ਕਰਨ ਮਗਰੋਂ ਜਹਾਜ਼ ਦਾ ਮਲਬਾ ਮਿਲਿਆ ਸੀ ਤੇ ਬੀਤੀ ਬੁੱਧਵਾਰ ਨੂੰ ਸ਼ਹੀਦਾਂ ਦੀਆਂ ਦੇਹਾਂ ਜੋਰਾਹਾਟ ਬੇਸ ਕੈਂਪ ਲਿਆਂਦੀਆਂ ਗਈਆਂ ਸਨ ਜਿੱਥੋਂ ਇਨ੍ਹਾਂ ਨੂੰ ਦਿੱਲੀ ਪਾਲਮ ਹਵਾਈ ਅੱਡੇ ਲਈ ਰਵਾਨਾ ਕਰ ਦਿੱਤਾ ਗਿਆ।
Last Updated : Jun 21, 2019, 2:36 PM IST