ਪੰਜਾਬ

punjab

ETV Bharat / bharat

AN-32 : ਹਵਾਈ ਸੈਨਾ ਕਰਮਚਾਰੀਆਂ ਦੀਆਂ ਲਾਸ਼ਾਂ ਬਰਾਮਦ, ਕਾਲਾ ਡੱਬਾ ਵੀ ਮਿਲਿਆ

ਹਵਾਈ ਫ਼ੌਜ ਦੇ ਏਐੱਨ-32 ਜਹਾਜ਼ ਦਾ ਮਲਬਾ ਮਿਲਣ ਤੋਂ ਇੱਕ ਦਿਨ ਬਾਅਦ ਦੁਰਘਟਨਾ ਵਿੱਚ ਜਾਨ ਗੁਆਉਣ ਵਾਲੇ ਸਾਰੇ 13 ਫ਼ੌਜੀਆਂ ਦੀਆਂ ਲਾਸ਼ਾਂ ਮਿਲੀ ਗਈਆਂ ਹਨ। ਇਸ ਤੋਂ ਇਲਾਵਾ ਇਸ ਟ੍ਰਾਂਸਪੋਰਟ ਜਹਾਜ਼ ਦਾ ਬਲੈਕ ਬਾਕਸ ਵੀ ਖੋਜ਼ ਲਿਆ ਗਿਆ ਹੈ।

By

Published : Jun 14, 2019, 6:27 AM IST

ਜਹਾਜ਼ ਦੁਰਘਟਨਾ ਵਿੱਚ ਜਾਨਾਂ ਗੁਆਉਣ ਵਾਲੇ ਹਵਾਈ ਸੈਨਾ ਕਰਮਚਾਰੀਆਂ ਦੀਆਂ ਲਾਸ਼ਾਂ ਮਿਲੀਆਂ।

ਨਵੀਂ ਦਿੱਲੀ : ਹਵਾਈ ਸੈਨਾ ਦੇ ਏਐੱਨ-32 ਜਹਾਜ਼ ਦਾ ਮਲਬਾ ਮਿਲਣ ਤੋਂ ਇੱਕ ਦਿਨ ਬਾਅਦ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਰੇ 13 ਹਵਾਈ ਫ਼ੌਜੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਜਹਾਜ਼ ਟ੍ਰਾਂਸਪੋਰਟ ਜਹਾਜ਼ ਦਾ ਬਲੈਕ ਡੱਬਾ ਵੀ ਖੋਜ਼ ਲਿਆ ਗਿਆ ਹੈ।

ਏਅਰ ਫ਼ੋਰਸ ਨੇ ਵੀਰਵਾਰ ਨੂੰ ਸਵੇਰੇ ਪੁਸ਼ਟੀ ਕੀਤੀ ਸੀ ਕਿ ਹਾਦਸੇ ਵਿੱਚ ਕੋਈ ਵੀ ਜਿਉਂਦਾ ਨਹੀਂ ਬਚਿਆ। 15 ਮੈਂਬਰੀ ਬਚਾਅ ਦਲ, ਪਰਵਤ-ਅਰੋਹੀਆਂ ਤੇ ਵਿਸ਼ੇਸ਼ ਬਲਾਂ ਨੇ ਲਾਸ਼ਾਂ ਨੂੰ ਸੰਘਣੇ ਜੰਗਲਾਂ ਵਿੱਚੋਂ ਲੱਭਿਆ ਹੈ, ਜਿਥੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਵਿੱਚ ਲਾਸ਼ਾਂ ਨੂੰ ਕੱਢਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾਵੇਗੀ।

13 IAF ਕਰਮੀਆਂ ਦੀ ਪਹਿਚਾਣ ਵਿੰਗ ਕਮਾਂਡਰ ਜੀਐੱਮ ਚਾਰਲਜ਼, ਸਕਾਡ੍ਰਨ ਲੀਡਰ ਐੱਚ ਵਿਨੋਦ, ਫ਼ਲਾਇਟ ਲੈਫ਼ਟੀਨੈਂਟ ਆਰ ਥਾਪਾ, ਫ਼ਲਾਇਟ ਲੈਫਟੀਨੈਂਟ ਏ ਤੰਵਰ, ਫ਼ਲਾਇਟ ਲੈਫ਼ਟੀਨੈਂਟ ਐੱਸ ਮੋਹੰਤੀ, ਫ਼ਲਾਇਟ ਲੈਫ਼ਟੀਨੈਂਟ ਐੱਮਕੇ ਗਰਗ, ਵਾਰੰਟ ਅਫ਼ਸਰ ਕੇਕੇ ਮਿਸ਼ਰਾ, ਸਾਰਜੰਟ ਅਨੁਪ ਕੁਮਾਰ ਐੱਸ, ਕਾਰਪੋਰਲ ਸ਼ੇਰਿਨ ਐੱਨਕੇ, ਲੀਡ ਏਅਰਕ੍ਰਾਫ਼ਟ ਮੈਨ ਐੱਸਕ ਸਿੰਘ, ਲੀਡ ਏਅਰਕ੍ਰਾਫ਼ਟ ਮੈਨ ਪੰਕਜ, ਕਰਮਚਾਰੀ ਪੁਤਲੀ ਅਤੇ ਰਜੇਸ਼ ਕੁਮਾਰ ਦੇ ਰੂਪ ਵਿੱਚ ਹੋ ਗਈ ਹੈ।

ਦੱਸ ਦਈਏ ਕਿ ਰੂਸ ਨਿਮਰਤ ਏਐੱਨ-32 ਜਹਾਜ਼ ਅਸਾਮ ਦੇ ਜੋਰਵਾਟ ਤੋਂ 3 ਜੂਨ ਨੂੰ ਚੀਨ ਦੀ ਸੀਮਾ ਦੇ ਨੇੜਿਓ ਮੇਂਚੁਕਾ ਅਡਵਾਂਸਡ ਲੈਂਡਿੰਗ ਗਰਾਉਂਡ ਜਾ ਰਿਹਾ ਸੀ। ਉਸ ਦੇ ਉਡਣ ਤੋਂ 33 ਮਿੰਟ ਬਾਅਦ ਹੀ ਦੁਪਹਿਰ 1.00 ਵਜੇ ਉਸ ਨਾਲ ਸੰਪਰਕ ਟੁੱਟ ਗਿਆ ਸੀ।

ABOUT THE AUTHOR

...view details