ਨਵੀਂ ਦਿੱਲੀ: ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਟ੍ਰੇਨ ਦੇ ਯਾਤਰੀ ਹੁਣ ਤੇਜਸ ਟ੍ਰੇਨ ਦੇ ਕੋਚ ਦਾ ਆੰਨਦ ਮਾਨ ਸਕਨਗੇ। ਖ਼ਾਸ ਗੱਲ ਇਹ ਹੈ ਕਿ ਇਸ ਲਈ ਯਾਤਰੀਆਂ ਨੂੰ ਵਾਧੂ ਪੈਸੇ ਭਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਬੀਤੇ ਵੀਰਵਾਰ ਸ਼ਤਾਬਦੀ ਦੇ ਸਾਰੇ ਕੋਚ ਹਟਾ ਕੇ ਆਧੁਨਿਕ ਸੁਵਿਧਾ ਨਾਲ ਲੈਸ਼ ਤੇਜਸ ਦੇ ਕੋਚ ਜੋੜ ਦਿੱਤੇ ਗਏ। ਅਤੇ ਬੀਤੇ ਬੁਧਵਾਰ ਦਿੱਲੀ ਤੋਂ ਸੋਨੀਪੱਤ ਰੇਲ ਟ੍ਰੈਕ 'ਤੇ ਟ੍ਰੇਨ ਦਾ ਪ੍ਰਰਿਖਨ ਵੀ ਕਰ ਲਿਆ ਗਿਆ।
ਹੁਣ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ 'ਚ ਮਿਲੇਗਾ ਤੇਜਸ ਦਾ ਮਜ਼ਾ - Amritsar-Delhi shatabdi express
ਦਿੱਲੀ-ਅੰਮ੍ਰਿਤਸਰ ਰੇਲ ਟਰੈਕ 'ਤੇ ਦੌੜਨ ਵਾਲੀ ਸ਼ਤਾਬਦੀ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਹੁਣ ਸ਼ਤਾਬਦੀ ਦੇ ਸਾਰੇ ਕੋਚ ਹਟਾ ਕੇ ਤੇਜਸ ਦੇ ਕੋਚ ਜੋੜ ਦਿੱਤੇ ਗਏ ਹਨ। ਜਿਸ ਤੋਂ ਬਾਅਦ ਸ਼ਤਾਬਦੀ 'ਚ ਹੁਣ ਤੇਜਸ ਦੇ ਆਧੁਨਿਕ ਸੁਵਿਧਾਵਾਂ ਨਾਲ ਲੈਸ 14 ਏ.ਸੀ ਅਤੇ 2 ਐਗਜ਼ੈਕੇਟਿਵ ਕਲਾਸ ਕੋਚ ਹੋਣਗੇ। ਜਿਸਦਾ ਆੰਨਦ ਹੁਣ ਸ਼ਤਾਬਦੀ ਦੇ ਯਾਤਰੀ ਮਾਣ ਸਕਣਗੇ।
ਦੱਸ ਦਈਏ ਕਿ ਤੇਜਸ ਨਵੀਂ ਦਿੱਲੀ ਤੋਂ ਚੰਡੀਗੜ੍ਹ ਅਤੇ ਆਨੰਦ ਵਿਹਾਰ ਤੋਂ ਲਖ਼ਨਊ ਦਰਮਿਆਨ ਚੱਲਣੀ ਹੈ ਅਤੇ ਤੇਜਸ ਦੀ ਰਫ਼ਤਾਰ 200 KM/H ਹੈ। ਜਿਸਦੇ ਕੰਮ ਨੂੰ ਨੇਪਰੇ ਚੜ੍ਹਾਉਣ ਚ ਹਾਲੇ 2 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਜਿਸਦੇ ਚੱਲਦਿਆਂ ਕਈ ਦਿਨਾਂ ਤੋਂ ਯਾਰਡ 'ਚ ਖੜੇ ਤੇਜਸ ਦੀਆਂ ਕੋਚ ਨੂੰ ਸ਼ਤਾਬਦੀ ਨਾਲ ਜੋੜ ਦਿੱਤਾ ਗਿਆ ਹੈ। ਅਤੇ ਹੁਣ ਸ਼ਤਾਬਦੀ 'ਚ ਨਵੇਂ ਤੇਜਸ ਦੇ ਕੋਚ ਜੁੜ ਜਾਣ ਨਾਲ ਯਾਤਰੀਆਂ ਨੂੰ ਬੇਹਤਰ ਸੁਵਿਧਾਵਾਂ ਮਿਲਣਗੀਆਂ। ਅੰਮ੍ਰਿਤਸਰ ਸ਼ਤਾਬਦੀ 12032/12031 'ਚ ਕੁਰਸੀ ਯਾਨ ਦੀ ਕੁਲ ਗਿਣਤੀ 938 ਸੀ। ਜੋ ਹੁਣ ਵੱਧਾ ਕੇ 1092 ਕਰ ਦਿੱਤੀ ਗਈ ਹੈ। ਐਗਜ਼ੈਕੇਟਿਵ ਕਲਾਸ ਲਈ 92 ਸੀਟਾਂ ਸਨ, ਜੋ ਵੱਧਾ ਕੇ 112 ਕਰ ਦਿੱਤੀਆਂ ਗਇਆਂ ਹਨ। ਹੁਣ ਸ਼ਤਾਬਦੀ 'ਚ 14 ਏ.ਸੀ ਅਤੇ 2 ਐਗਜ਼ੈਕੇਟਿਵ ਕਲਾਸ ਦੇ ਕੋਚ ਹੋਣਗੇ।
ਦੱਸਣਯੋਗ ਹੈ ਕਿ ਅੰਮ੍ਰਿਤਸਰ-ਦਿੱਲੀ ਰੇਲ ਟਰੈਕ 'ਤੇ ਤੇਜਸ ਦੇ ਕੋਚ ਸਿਰਫ਼ ਉਦੋਂ ਤੱਕ ਹੀ ਦੌੜਨਗੇ ਜਦੋ ਤੱਕ ਤੇਜਸ ਦੇ ਰੂਟ ਦਾ ਕੰਮ ਸਿਰੇ ਨਹੀਂ ਚੜ੍ਹ ਜਾਂਦਾ।