ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਨਾਲ ਹੁਣ ਯਮੁਨਾ ਨਦੀ ਵਿੱਚ ਜ਼ਹਿਰੀਲਾ ਝੱਗ ਬਣਨ ਲੱਗ ਗਿਆ ਹੈ। ਇਹ ਝੱਗ ਯਮੁਨਾ ਵਿੱਚ ਅਮੋਨੀਆ ਦੀ ਮਾਤਰਾ ਵਧਣ ਨਾਲ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਅਮੋਨੀਆ ਦੀ ਮਾਤਰਾ ਪਾਣੀ ਵਿੱਚ ਵਧਣ ਨਾਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਘਾਟ ਹੋਈ ਹੈ।
ਯਮੁਨਾ ਨਦੀ 'ਚ ਫਿਰ ਤੋਂ ਵਧਿਆ ਅਮੋਨੀਆ ਦਾ ਪੱਧਰ, ਭਾਰੀ ਮਾਤਰਾ 'ਚ ਨਜ਼ਰ ਆਇਆ ਝੱਗ - ammonia level increase in yamuna
ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਹੁਣ ਯਮੁਨਾ ਨਦੀ ਵਿੱਚ ਜ਼ਹਿਰੀਲਾ ਝੱਗ ਬਣਨ ਲੱਗ ਗਿਆ ਹੈ। ਇਹ ਝੱਗ ਯਮੁਨਾ ਵਿੱਚ ਅਮੋਨੀਆ ਦੀ ਮਾਤਰਾ ਵਧਣ ਨਾਲ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਅਮੋਨੀਆ ਦੀ ਮਾਤਰਾ ਪਾਣੀ ਵਿੱਚ ਵਧਣ ਨਾਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਘਾਟ ਹੋਈ ਹੈ।
ਬੀਤੇ ਕੁਝ ਦਿਨਾਂ ਤੋਂ ਅਮੋਨੀਆ ਦੇ ਵੱਧਣ ਨਾਲ ਦੱਖਣੀ ਪੂਰਵੀ ਦਿੱਲੀ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਸਪਲਾਈ ਘੱਟ ਹੋ ਗਈ ਸੀ। ਜਿਸ ਵਿੱਚ ਬਦਰਪੁਰ ਅਤੇ ਗ੍ਰੇਟਰ ਕੈਲਾਸ਼ ਸਾਉਥ ਐਕਸ ਵੀ ਸ਼ਾਮਲ ਹੈ। ਹਾਲਾਕਿ ਦਿੱਲੀ ਜਲ ਬੋਰਡ ਦਾ ਦਾਅਵਾ ਹੈ ਕਿ ਇਸ ਸਮੱਸਿਆ ਦਾ ਹਲ ਜਲਦੀ ਹੀ ਕਰ ਦਿੱਤਾ ਜਾਵੇਗਾ ਅਤੇ ਪੂਰੀ ਸਮਰੱਥਾ ਵਾਲੇ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ।
ਜਲ ਬੋਰਡ ਦੇ ਪ੍ਰਧਾਨ ਰਾਘਵ ਚੱਡਾ ਨੇ ਕਿਹਾ ਸੀ ਕਿ ਹਰਿਆਣਾ ਵੱਲੋਂ ਛੱਡੇ ਜਾਣ ਵਾਲੇ ਯਮੁਨਾ ਦੇ ਅਪੂਰਣ ਪਾਣੀ ਵਿੱਚ ਅਮੋਨੀਆ ਦਾ ਪੱਧਰ ਅਸਧਾਰਨ ਤੌਰ ਤੋਂ ਵੱਧ ਗਿਆ ਹੈ। ਉੱਥੇ ਪਾਣੀ ਵਿੱਚ ਅਮੋਨੀਆ ਦੇ ਵਧਣ ਦਾ ਕਾਰਨ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਸ਼ੇਖਰ ਮੰਡੇ ਉਦਯੋਗਿਕ ਅਤੇ ਘਰੇਲੂ ਕੂੜਾ ਕਰਕਟ ਨੂੰ ਦੱਸਿਆ ਸੀ।