ਚੰਡੀਗੜ੍ਹ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਰਾਹੀਂ ਸਾਂਝੀ ਕੀਤੀ।
ਅਮਿਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਦੀ ਮਜ਼ਬੂਤ ਅਦਾਕਾਰੀ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਅਮਿਤਾਭ ਨੂੰ ਸਾਲ 1984 ਵਿਚ ਪਦਮ ਸ਼੍ਰੀ, 2001 ਵਿੱਚ ਪਦਮ ਭੂਸ਼ਣ ਅਤੇ 2015 ਵਿੱਚ ਪਦਮ ਵਿਭੂਸ਼ਣ ਵਰਗੇ ਨਾਮਵਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਅਮਿਤਾਬ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਰਾਜ ਕਰ ਰਹੇ ਹਨ ਤੇ ਉਹ ਫ਼ਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ ਵਿੱਚ ਵੀ ਸਰਗਰਮ ਹਨ।