ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਯਾਨੀ ਅੱਜ ਸ਼ਿਮਲਾ ਵਿੱਚ ਜਨ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਭਾਜਪਾ ਦੇ ਸੂਬੇ ਦੀ ਸੱਤਾ ਦੇ ਕਾਬਜ਼ ਹੋਏ ਦੂਜੇ ਸਾਲ ਵਜੋਂ ਕੀਤੀ ਜਾ ਰਹੀ ਹੈ।
ਅਮਿਤ ਸ਼ਾਹ ਸ਼ਿਮਲਾ ਵਿੱਚ ਜਨ ਸਭਾ ਨੂੰ ਕਰਨਗੇ ਸੰਬੋਧਨ - Amit Shah to address rally in Shimla today
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ (27 ਅਪ੍ਰੈਲ) ਨੂੰ ਸ਼ਿਮਲਾ ਨੂੰ ਜਨ ਸਭਾ ਨੂੰ ਸੰਬੋਧਨ ਕਰਨਗੇ।
ਅਮਿਤ ਸ਼ਾਹ
ਅਮਿਤ ਸ਼ਾਹ ਸੂਬੇ ਵਿੱਚ ਹੋਣ ਜਾ ਰਹੀ ਗਲੋਬਲ ਇਨਵੈਸਟਰ ਮੀਟ-2019 ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੇ ਮੱਦੇਨਜ਼ਰ ਸ਼ਿਮਲਾ ਪੁਲਿਸ ਅਤੇ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫ਼ਿਕ ਦੇ ਨਿਕਾਸ ਲਈ ਪੁਖ਼ਤਾ ਪ੍ਰਬੰਧ ਕਰ ਲਏ ਹਨ।
ਜ਼ਿਕਰ ਕਰ ਦਈਏ ਕਿ 2017 ਵਿੱਚ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ ਸੀ। ਸੂਬੇ ਦੇ ਮੁੱਖ ਮੰਤਰੀ ਵਜੋਂ ਜੈਰਾਮ ਠਾਕੁਰ ਨੇ ਹਲਫ਼ ਲਿਆ ਸੀ। ਸੂਬੇ ਦੀ ਸੱਤਾ ਤੇ ਕਾਬਜ਼ ਹੋਏ ਭਾਜਪਾ ਨੂੰ ਦੋ ਸਾਲ ਹੋ ਗਏ ਹਨ ਜਿਸ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਵੱਲੋਂ ਜਨ ਸਭਾ ਕੀਤੀ ਜਾ ਰਹੀ ਹੈ।
Last Updated : Dec 27, 2019, 11:53 AM IST