ਲਖਨਊ: ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਢਾਈ ਸਾਲ ਪੁਰਾਣੀ ਘਟਨਾ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਯੋਗੀ ਅਦਿੱਤਿਆਨਾਥ ਨੂੰ ਯੂਪੀ ਦੇ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਕਿਉਂ ਅਤੇ ਕਿਹੜੇ ਹਾਲਾਤਾਂ 'ਚ ਦਿੱਤੀ ਸੀ।
ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਦੂਸਰੇ ਗਰਾਉਂਡ ਬ੍ਰੇਕਿੰਗ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਯੋਗੀ ਯੂਪੀ ਦੇ ਮੁੱਖ ਮੰਤਰੀ ਬਣਨਗੇ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਅਹੁਦੇ ਵਜੋਂ ਯੋਗੀ ਦੇ ਨਾਂਅ ਦੀ ਘੋਸ਼ਣਾ ਹੋਈ ਤੇ ਮੈਨੂੰ ਲਗਾਤਰ ਫ਼ੋਨ ਆਉਣ ਲੱਗੇ। ਲੋਕਾਂ ਨੇ ਕਿਹਾ ਕਿ ਯੋਗੀ ਨੇ ਨਾ ਤਾਂ ਨਗਰ ਨਿਗਮ ਚਲਾਇਆ ਹੈ ਅਤੇ ਨਾ ਹੀ ਉਹ ਕਦੇ ਮੰਤਰੀ ਰਹੇ ਹਨ। ਉਹ ਤਾਂ ਇੱਕ ਸੰਨਿਆਸੀ ਹਨ ਅਤੇ ਉਨ੍ਹਾਂ ਨੂੰ ਯੂਪੀ ਦੇ ਮੁੱਖ ਮੰਤਰੀ ਬਣਾ ਦਿੱਤਾ ਗਿਆ।