ਪੰਜਾਬ

punjab

ETV Bharat / bharat

ਧਾਰਾ 370 ਅਤੇ 35 ਏ ਹਟਾ ਕੇ ਸਰਦਾਰ ਪਟੇਲ ਦਾ ਅਧੂਰਾ ਸੁਪਨਾ ਪੂਰਾ ਹੋਇਆ: ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਏਕਤਾ ਦਿਵਸ ਮੌਕੇ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ।

ਫ਼ੋਟੋ

By

Published : Oct 31, 2019, 9:57 AM IST

Updated : Oct 31, 2019, 10:23 AM IST

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ' ਚ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ। ਫਿਰ ਉਨ੍ਹਾਂ ਨੇ ਨੈਸ਼ਨਲ ਸਟੇਡੀਅਮ ਵਿਖੇ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਤੋਂ ਪਹਿਲਾਂ, ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦੇ ਹਰ ਫੈਸਲੇ ਵਿੱਚ, ਰਾਸ਼ਟਰੀ ਹਿੱਤ ਸਭ ਤੋਂ ਪਹਿਲਾਂ ਹੁੰਦਾ ਸੀ। ਮਾਤਭੂਮੀ ਪ੍ਰਤੀ ਉਨ੍ਹਾਂ ਦੀ ਅਟੱਲ ਵਫ਼ਾਦਾਰੀ, ਅਦਭੁੱਤ ਦਲੇਰੀ ਅਤੇ ਸੰਸਥਾ ਦੇ ਹੁਨਰ ਸਾਨੂੰ ਸਭ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।

ਅਮਿਤ ਸ਼ਾਹ ਵੇ ਕਿਹਾ ਕਿ, 'ਅਜਿਹੇ ਮਹਾਨ ਨੇਤਾ ਨੂੰ ਉਨ੍ਹਾਂ ਦੀ ਜੈਯੰਤੀ ਮੌਕੇ ਸ਼ਰਧਾਂਜਲੀ 'ਤੇ ਸਮੂਹ ਦੇਸ਼ ਵਾਸੀਆਂ ਨੂੰ 'ਰਾਸ਼ਟਰੀ ਏਕਤਾ ਦਿਵਸ' 'ਤੇ ਤਹਿ ਦਿਲੋਂ ਵਧਾਈਆਂ।'

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਨੇ ਦੇਸ਼ ਨੂੰ 550 ਤੋਂ ਵੱਧ ਰਿਆਸਤਾਂ ਵਿੱਚ ਵੰਡਣ ਦਾ ਕੰਮ ਕੀਤਾ ਸੀ। ਸਾਰੇ ਦੇਸ਼ ਅਤੇ ਵਿਸ਼ਵ ਦਾ ਮੰਨਣਾ ਸੀ ਕਿ ਭਾਰਤ ਨੂੰ ਆਜ਼ਾਦੀ ਮਿਲੀ, ਪਰ ਭਾਰਤ ਟੁੱਟ ਜਾਵੇਗਾ। ਪਰ, ਸਰਦਾਰ ਵੱਲਭ ਭਾਈ ਪਟੇਲ ਨੇ ਇੱਕ ਤੋਂ ਬਾਅਦ ਇੱਕ ਰਿਆਸਤਾਂ ਨੂੰ ਦੇਸ਼ ਨਾਲ ਜੋੜਨ ਦਾ ਕੰਮ ਕੀਤਾ।

ਸਰਦਾਰ ਪਟੇਲ ਨੇ 550 ਤੋਂ ਵੱਧ ਰਿਆਸਤਾਂ ਨੂੰ ਜੋੜ ਕੇ ਦੇਸ਼ ਨੂੰ ਏਕਤਾ ਵਿੱਚ ਜੋੜ ਦਿੱਤਾ, ਪਰ ਇੱਕ ਕਸਕ ਬਚ ਗਈ, ਜੰਮੂ -ਕਸ਼ਮੀਰ, ਜੰਮੂ-ਕਸ਼ਮੀਰ ਭਾਰਤ ਵਿੱਚ ਰਲ ਗਿਆ, ਪਰ ਧਾਰਾ 370 ਅਤੇ 35 ਏ ਦੇ ਕਾਰਨ ਜੰਮੂ-ਕਸ਼ਮੀਰ ਇੱਕ ਸਮੱਸਿਆਂ ਮੁਸੀਬਤ ਬਣ ਕੇ ਰਹਿ ਗਿਆ।

ਇਹ ਵੀ ਪੜ੍ਹੋ: RK ਮਾਥੁਰ ਨੇ ਲੱਦਾਖ ਉਪ ਰਾਜਪਾਲ ਵਜੋਂ ਚੁੱਕੀ ਸਹੁੰ

ਗ੍ਰਹਿ ਮੰਤਰੀ ਨੇ ਕਿਹਾ ਕਿ 70 ਸਾਲ ਹੋ ਗਏ ਹਨ, ਪਰ ਕਿਸੇ ਨੇ ਧਾਰਾ 370 ਨੂੰ ਛੇੜਣਾ ਉਚਿਤ ਨਹੀਂ ਸਮਝਿਆ। 2019 ਵਿੱਚ ਦੇਸ਼ ਦੇ ਲੋਕਾਂ ਨੇ ਇਕ ਵਾਰ ਫਿਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਅਤੇ 5 ਅਗਸਤ ਨੂੰ ਦੇਸ਼ ਦੀ ਸੰਸਦ ਨੇ 370 ਅਤੇ 35 ਏ ਨੂੰ ਹਟਾ ਕੇ ਸਰਦਾਰ ਵੱਲਭ ਭਾਈ ਪਟੇਲ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦਾ ਕੰਮ ਕੀਤਾ।

Last Updated : Oct 31, 2019, 10:23 AM IST

ABOUT THE AUTHOR

...view details