ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਚੱਲ ਰਹੀ ਅੱਤਵਾਦੀ ਗਤਿਵਿਧੀਆਂ 'ਤੇ ਪ੍ਰਸ਼ਾਸਨ ਮੁੜ ਸਤਰਕ ਹੁੰਦਾ ਨਜ਼ਰ ਆ ਰਿਹਾ ਹੈ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਇੱਕ ਵੱਡੀ ਬੈਠਕ ਬੁਲਾਈ ਸੀ। ਇਸ ਬੈਠਕ ਵਿੱਚ ਅਮਿਤ ਸ਼ਾਹ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਗ੍ਰਹਿ ਸਕੱਤਰ ਰਾਜੀਵ ਗੌਬਾ ਵੀ ਬੈਠਕ ਵਿੱਚ ਮੌਜੂਦ ਸਨ। ਜਾਣਕਾਰੀ ਮੁਤਾਬਕ ਇਸ ਬੈਠਕ ਵਿੱਚ ਜੰਮੂ ਵਿੱਚ ਬਣੇ ਹਾਲਾਤਾਂ ਉੱਤੇ ਚਰਚਾ ਕੀਤੀ ਗਈ ਹੈ ਤੇ ਇਸ ਮਾਹੋਲ 'ਤੇ ਕਾਬੂ ਪਾਉਣ ਲਈ ਜਲਦ ਫ਼ੈਸਲਾ ਲਿਆ ਜਾ ਸਕਦਾ ਹੈ।
ਅਮਿਤ ਸ਼ਾਹ ਦੀ NSA ਨਾਲ ਬੈਠਕ, ਜੰਮੂ-ਕਸ਼ਮੀਰ 'ਤੇ ਛੇਤੀ ਹੋਵੇਗਾ ਵੱਡਾ ਫ਼ੈਸਲਾ - ਅਜੀਤ ਡੋਭਾਲ
ਜੰਮੂ-ਕਸ਼ਮੀਰ ਦੇ ਮੁਦੇ 'ਤੇ ਵਿਚਾਰ ਵਟਾਂਦਰਾ ਕਰਨ ਲਈ ਅਮਿਤ ਸ਼ਾਹ ਨੇ NSA ਅਜੀਤ ਡੋਭਾਲ ਤੇ ਗ੍ਰਹਿ ਸਕੱਤਰ ਰਾਜੀਬ ਗਾਬਾ ਵੀ ਬੈਠਕ ਵਿੱਚ ਮੌਜੂਦ ਸਨ। ਇਸ ਬੈਠਕ 'ਚ ਜੰਮੂ ਵਿੱਚ ਬਣੇ ਹਾਲਾਤਾਂ ਉੱਤੇ ਚਰਚਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਖੂਫੀਆ ਏਜੰਸੀਆਂ ਵੱਲੋਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਖਦਸ਼ਾ ਜਾਤਾਇਆ ਗਿਆ ਹੈ। ਪਾਕਿ ਦੇ ਘੁਸਪੈਠੀਏ ਲਗਾਤਾਰ ਭਾਰਤ ਦੇ ਸਰਹੱਦੀ ਖੇਤਰ ਵਿੱਚ ਘੁਸਪੈਠ ਕਰ ਰਹੇ ਹਨ। ਉੱਥੇ ਹੀ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਨਾ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਜਲਦੀ ਤੋਂ ਜਲਦੀ ਘਾਟੀ ਛੱਡਣ ਲਈ ਕਿਹਾ ਗਿਆ ਹੈ।
ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਸੋਮਵਾਰ ਨੂੰ ਆਪਣੀ ਰਿਹਾਇਸ਼ 'ਤੇ ਕੈਬਿਨੇਟ ਦੀ ਬੈਠਕ ਸੱਦੀ ਹੈ। ਇਸ ਬੈਠਕ ਵਿੱਚ ਜੰਮੂ ਕਸ਼ਮੀਰ ਦੇ ਮੁੱਦੇ 'ਤੇ ਵਿਚਾਰ ਵਟਾਂਦਰੇ ਕਰ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ।