ਪੰਜਾਬ

punjab

ETV Bharat / bharat

ਅਮਿਤ ਸ਼ਾਹ ਦੀ 'ਡਿਨਰ ਪਾਰਟੀ', PM ਮੋਦੀ ਨੇ ਕਿਹਾ- ਇਸ ਵਾਰ ਚੋਣ ਪ੍ਰਚਾਰ ਨਹੀਂ 'ਤੀਰਥ ਯਾਤਰਾ' ਕੀਤੀ - central minister

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਭਾਜਪਾ ਦੇ ਦਫ਼ਤਰ ਵਿੱਚ ਕੇਂਦਰ ਮੰਤਰੀਆਂ ਨੂੰ ਮਿਲੇ, ਜਿਸ ਨੂੰ 'ਥੈਂਕਸ ਗਿਵਿੰਗ' ਕਿਹਾ ਗਿਆ।

ਡਿਨਰ ਮੀਟਿੰਗ

By

Published : May 22, 2019, 2:23 AM IST

Updated : May 22, 2019, 7:03 AM IST

ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ NDA ਦੇ ਸਹਿਯੋਗੀਆਂ ਨਾਲ ਰਾਤ ਦੇ ਖਾਣੇ 'ਤੇ ਮੁਲਾਕਾਤ ਕਰਨ ਦਾ ਪ੍ਰੋਗਰਾਮ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬੈਠਕ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਤੁਲਨਾ 'ਤੀਰਥ ਯਾਤਰਾ' ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸਿਰਫ਼ ਪਾਰਟੀ ਨੇ ਨਹੀਂ ਸਗੋਂ ਆਮ ਲੋਕਾਂ ਨੇ ਵੀ ਲੜੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, 'ਮੈਂ ਬਹੁਤ ਚੋਣਾਂ ਵੇਖੀਆਂ ਹਨ, ਪਰ ਇਹ ਚੋਣਾਂ ਸਿਆਸਤ ਤੋਂ ਪਰੇ ਹਨ। ਇਨ੍ਹਾਂ ਚੋਣਾਂ ਨੂੰ ਲੋਕ ਕਈ ਤਰ੍ਹਾਂ ਦੀਆਂ ਕੰਧਾਂ ਨੂੰ ਲੰਘ ਕੇ ਲੜ ਰਹੇ ਸਨ। ਮੈਂ ਕਈ ਵਿਧਾਨ ਸਭਾ ਚੋਣਾਂ ਤੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ 'ਚ ਹਿੱਸਾ ਲਿਆ ਹੈ, ਤੇ ਇਸ ਦੌਰਾਨ ਦੇਸ਼ ਦਾ ਦੌਰਾ ਵੀ ਕੀਤਾ ਪਰ ਇਸ ਬਾਰ ਦਾ ਚੋਣ ਪ੍ਰਚਾਰ ਅਜਿਹਾ ਲੱਗਿਆ ਜਿਵੇਂ ਤੀਰਥ ਯਾਤਰਾ ਹੋਵੇ।'

ਇਸ ਬੈਠਕ ਤੋਂ ਬਾਅਦ ਅਮਿਤ ਸ਼ਾਹ ਨੇ ਟਵੀਟ ਕੀਤਾ, 'ਮੈਂ ਟੀਮ ਮੋਦੀ ਸਰਕਾਰ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਕੰਮਾ ਤੇ ਉਨ੍ਹਾਂ ਦੀ ਪ੍ਰਾਪਤੀਆਂ ਦੀ ਵਧਾਈ ਦਿੱਤੀ।'

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਨਤੀਜਿਆਂ ਤੋਂ 2 ਦਿਨ ਪਹਿਲਾਂ ਭਾਜਪਾ ਵੱਲੋਂ ਰੱਖੀ ਗਈ NDA ਦੀ ਡਿਨਰ ਮੀਟਿੰਗ ਵਿੱਚ 36 ਸਹਿਯੋਗੀ ਸ਼ਾਮਿਲ ਹੋਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 3 ਸਹਿਯੋਗੀ ਇਸ ਡਿਨਰ ਵਿੱਚ ਨਹੀਂ ਪਹੁੰਚ ਸਕੇ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸਮੱਰਥਨ ਦਿੱਤਾ ਗਿਆ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਰਾਮਵਿਲਾਸ ਪਾਸਵਾਨ, ਸਮਰਿਤੀ ਇਰਾਨੀ, ਪਿਯੂਸ਼ ਗੋਇਲ, ਮੁਖਤਾਰ ਅਬਾਸ ਨਕਵੀ, ਰਵਿਸ਼ੰਕਰ ਪ੍ਰਸਾਦ, ਰਾਧਾਮੋਹਨ ਸਿੰਘ, ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ।

Last Updated : May 22, 2019, 7:03 AM IST

ABOUT THE AUTHOR

...view details