ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਕੰਟੋਨਮੈਂਟ ਵਿੱਚ ਬਣੇ ਸਰਦਾਰ ਵੱਲਭਭਾਈ ਪਟੇਲ ਕੋਵਿਡ-19 ਹਸਪਤਾਲ ਦਾ ਦੌਰਾ ਕਰਨ ਪੁੱਜੇ, ਇਸ ਦੌਰਾਨ ਉਨ੍ਹਾਂ ਉੱਥੇ ਦੇ ਹਲਾਤਾਂ ਦਾ ਜਾਇਜ਼ਾ ਲਿਆ।
ਸਰਦਾਰ ਪਟੇਲ ਕੋਵਿਡ-19 ਹਸਪਤਾਲ ਦਾ ਦੌਰਾਨ ਕਰਨ ਪੁੱਜੇ ਅਮਿਤ ਸ਼ਾਹ ਅਮਿਤ ਸ਼ਾਹ ਦੇ ਨਾਲ ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਕੇਂਦਰੀ ਗ੍ਰਹਿ ਰਾਜ ਮੰਤਰੀ ਜੈ.ਕਿਸ਼ਨ ਰੈੱਡੀ, ਸਿਹਤ ਮੰਤਰੀ ਹਰਸ਼ਵਰਧਨ ਵੀ ਮੌਜੂਦ ਸਨ।
ਦਿੱਲੀ ਕੈਂਟ ਵਿੱਚ ਬਣਿਆ ਇਹ ਹਸਪਤਾਲ ਡੀਆਰਡੀਓ ਨੇ ਬਣਾਇਆ ਹੈ। ਰਾਜਧਾਨੀ ਦੇ ਇਸ ਕੋਵਿਡ ਸੈਂਟਰ ਵਿੱਚ 1000 ਬੈੱਡਾਂ ਦੀ ਸਮਰੱਥਾ ਹੈ।
ਜ਼ਿਕਰ ਕਰ ਦਈਏ ਕਿ ਇਸ ਹਸਪਤਾਲ ਵਿੱਚ ਆਈਸੀਯੂ ਦੀ ਵਿਵਸਥਾ ਵੀ ਰੱਖੀ ਗਈ ਹੈ। ਇਸ ਤੋਂ ਪਹਿਲਾਂ ਛਤਰਪੁਰ ਦੇ ਰਾਧਾ ਸੁਆਮੀ ਸਤਸੰਗ ਬਿਆਸ ਵਿੱਚ 10,000 ਬੈੱਡ ਦੀ ਸਮਰੱਥਾ ਵਾਲਾ ਹਸਪਤਾਲ ਬਣਾਇਆ ਗਿਆ ਹੈ। ਇਸ ਹਸਪਤਾਲ ਦਾ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਉਦਾਘਟਾਨ ਕੀਤਾ ਹੈ।