ਨਵੀਂ ਦਿੱਲੀ : ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ ਦਾ ਸੋਮਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। ਭਾਜਪਾ ਦੇ ਕਈ ਨੇਤਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਉਨ੍ਹਾਂ ਦੇ ਆਖ਼ਰੀ ਦਰਸ਼ਨਾਂ ਲਈ ਪੁੱਜੇ।
ਮਦਨ ਲਾਲ ਸੈਣੀ ਦੇ ਦੇਹਾਂਤ ਦੀ ਖ਼ਬਰ ਮਿਲ ਦੇ ਹੀ ਭਾਜਪਾ ਪਾਰਟੀ ਦੇ ਕਈ ਨੇਤਾ ਏਮਜ਼ ਹਸਪਤਾਲ ਇਲਾਜ ਲਈ ਪੁੱਜੇ। ਇਸ ਮੌਕੇ ਅਮਿਤ ਸ਼ਾਹ, ਰਾਜਵਰਧਨ ਰਾਠੌਰ, ਰਾਜਨਾਥ ਸਿੰਘ, ਵਿਡੈ ਗੋਇਲ ,ਵਸੁੰਧਰਾ ਰਾਜੇ ਸਮੇਤ ਕਈ ਆਗੂ ਪੁੱਜੇ।
ਮਦਨ ਲਾਲ ਸੈਣੀ ਨੂੰ ਆਂਤ ਵਿੱਚ ਪਰੇਸ਼ਾਨੀਂ ਆ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਾਂਚ ਤੋਂ ਪਤਾ ਚਲਿਆ ਕਿ ਉਨ੍ਹਾਂ ਨੂੰ ਬਲੱਡ ਕੈਂਸਰ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਰੱਖਿਆ ਗਿਆ। ਐਤਵਾਰ ਦੀ ਸਵੇਰ ਉਨ੍ਹਾਂ ਦੀ ਤਬੀਅਤ ਬਿਗੜ ਜਾਣ ਤੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਸੀ। ਸ਼ਾਮ ਦੇ ਸਮੇਂ ਉਨ੍ਹਾਂ ਆਖਰੀ ਸਾਹ ਲਿਆ।
ਮੰਗਲਵਾਰ ਦੀ ਸਵੇਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਸਵੇਰੇ 7:30 ਵਜੇ ਜੈਪੁਰ ਲਿਆਂਦੀ ਜਾਵੇਗੀ। ਸਵੇਰੇ 10 ਵਜੇ ਤੋਂ ਸ਼ਰਧਾਂਜਲੀ ਪ੍ਰੋਗਰਾਮ ਦੇ ਬਾਅਦ, ਸੀਕਰ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।