ਪੰਜਾਬ

punjab

ਕੰਪਲੀਟ ਬਾਡੀ ਚੈਕਅੱਪ ਲਈ ਏਮਜ਼ 'ਚ ਭਰਤੀ ਹੋਏ ਅਮਿਤ ਸ਼ਾਹ

ਏਮਜ਼ ਦੇ ਮੀਡੀਆ ਐਂਡ ਪ੍ਰੋਟੋਕਾਲ ਡਿਪਾਰਟਮੈਂਟ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਅਮਿਤ ਸ਼ਾਹ ਕੰਪਲੀਟ ਬਾਡੀ ਚੈਕਅੱਪ ਲਈ ਏਮਜ਼ ਵਿੱਚ ਭਰਤੀ ਹੋਏ ਹਨ।

By

Published : Sep 13, 2020, 1:15 PM IST

Published : Sep 13, 2020, 1:15 PM IST

ਅਮਿਤ ਸ਼ਾਹ
ਅਮਿਤ ਸ਼ਾਹ

ਨਵੀਂ ਦਿੱਲੀ: ਬੀਤੀ ਰਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੰਪਲੀਟ ਬਾਡੀ ਚੈਕਅੱਪ ਲਈ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਏਮਜ਼ ਦੇ ਮੀਡੀਆ ਐਂਡ ਪ੍ਰੋਟੋਕਾਲ ਡਿਪਾਰਟਮੈਂਟ ਵੱਲੋਂ ਇਸ ਸਬੰਧੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਅਮਿਤ ਸ਼ਾਹ ਆਪਣੇ ਕੰਪਲੀਟ ਬਾਡੀ ਚੈਕਅੱਪ ਲਈ ਏਮਜ਼ ਵਿੱਚ ਭਰਤੀ ਹੋਏ ਹਨ।

ਫ਼ੋਟੋ
30 ਅਗਸਤ ਨੂੰ ਹੋਏ ਸੀ ਡਿਸਚਾਰਜ

ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਤੋਂ ਪਹਿਲਾਂ ਵੀ ਏਮਜ਼ ਦੇ ਪੋਸਟ ਕੋਵਿਡ-19 ਸੈਂਟਰ ਵਿੱਚ ਭਰਤੀ ਹੋ ਚੁੱਕੇ ਸਨ ਤੇ 30 ਅਗਸਤ ਨੂੰ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਸੀ। ਕੋਰੋਨਾ ਤੋਂ ਸੰਕਰਮਿਤ ਹੋਣ ਤੋਂ ਬਾਅਦ ਉਨ੍ਹਾਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

14 ਅਗਸਤ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ ਮੁੜ ਤੋਂ 18 ਅਗਸਤ ਨੂੰ ਥਕਾਨ ਤੇ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਦੇ ਚਲਦਿਆਂ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ 30 ਅਗਸਤ ਨੂੰ ਉਨ੍ਹਾਂ ਨੂੰ ਏਮਜ਼ ਵਿੱਚ ਡਿਸਚਾਰਜ ਕੀਤਾ ਗਿਆ ਸੀ।

1 ਤੋਂ 2 ਦਿਨਾਂ ਵਿੱਚ ਹੋਣਗੇ ਡਿਸਚਾਰਜ

ਏਮਜ਼ ਦੇ ਮੀਡੀਆ ਐਂਡ ਪ੍ਰੋਟੋਕਾਲ ਡਿਵੀਜ਼ਨ ਵੱਲੋਂ ਹੈਲਥ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਅਮਿਤ ਸ਼ਾਹ ਪੂਰੀ ਤਰ੍ਹਾਂ ਠੀਕ ਹਨ ਤੇ ਸੰਸਦੀ ਸੈਸ਼ਨ ਤੋਂ ਪਹਿਲਾਂ ਕੰਪਲੀਟ ਬਾਡੀ ਚੈਕਅੱਪ ਲਈ ਏਮਜ਼ ਵਿੱਚ ਭਰਤੀ ਹੋਏ ਹਨ। ਉਨ੍ਹਾਂ ਨੂੰ 1 ਤੋਂ 2 ਦਿਨਾਂ ਵਿੱਚ ਡਿਸਟਾਰਜ ਕਰ ਦਿੱਤਾ ਜਾਵੇਗਾ।

ABOUT THE AUTHOR

...view details